International

ਕਰਤਾਰਪੁਰ ਲਾਂਘੇ ‘ਤੇ ਭਾਰਤ-ਪਾਕਿ ਦੇ ਮਾਹਰਾਂ ਦੀ ਮੀਟਿੰਗ ਰਹੀ ਬੇਸਿੱਟਾ

ਕਰਤਾਰਪੁਰ ਲਾਂਘੇ ਤਹਿਤ ਰਾਵੀ ਨਦੀ ਉੱਤੇ ਪੁਲ ਨਿਰਮਾਣ ਉੱਤੇ ਭਾਰਤ ਅਤੇ ਪਾਕਿ ਦੇ ਤਕਨੀਕੀ ਮਾਹਰ ਦੀ ਸਰਬਸੰਮਤੀ ਨਹੀਂ ਬਣ ਰਹੀ ਜਿਸ ਕਾਰਨ ਕਰਤਾਰਪੁਰ ਲਾਂਘੇ ਦਾ ਕੰਮ ਫਿਲਹਾਲ ਰੁਕ ਗਿਆ ਹੈ।

ਇਹ ਲਾਂਘਾ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ। ਪਾਕਿਸਤਾਨ ਅਤੇ ਭਾਰਤ ਦੇ ਮਾਹਰਾਂ ਨੇ ਸੋਮਵਾਰ ਨੂੰ ਕਰਤਾਰਪੁਰ ਜ਼ੀਰੋ ਪੁਆਇੰਟ ਉੱਤੇ ਲਾਂਘੇ ਦੀ ਕਾਰਜ ਪ੍ਰਣਾਲੀ ਉੱਚੇ ਚਰਚਾ ਲਈ ਬੈਠਕ ਕੀਤੀ।
‘ਐਕਸਪ੍ਰੈਸ ਟ੍ਰਿਬਿਊਨ’ ਦੀ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਬੈਠਕ ਬੇਸਿੱਟਾ ਰਹੀ। ਭਾਰਤ ਰਾਵੀ ਨਦੀ ਦੇ ਉਪਰ ਇੱਕ ਕਿਲੋਮੀਟਰ ਲੰਮਾ ਪੁਲ ਬਣਾਉਣਾ ਚਾਹੁੰਦਾ ਹੈ ਜਦਕਿ ਪਾਕਿਸਤਾਨ ਨੇ ਸੜਕ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਭਾਰਤੀ ਅਧਿਕਾਰੀਆਂ ਨੇ ਨਦੀ ਵਿਚ ਹੜ੍ਹ ਦੇ ਖ਼ਦਸ਼ੇ ਦੇ ਮੱਦੇਨਜ਼ਰ ਸੜਕ ਦੀ ਉਸਾਰੀ ਦਾ ਵਿਰੋਧ ਕੀਤਾ।
ਹਾਲਾਂਕਿ, ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਸੜਕ ਦੇ ਚਾਰੇ ਪਾਸੇ ਬੰਨ੍ਹ ਬਣਾਇਆ ਜਾਵੇਗਾ ਅਤੇ ਹੜ੍ਹਾਂ ਦੇ ਪਾਣੀ ਤੋਂ ਬਚਣ ਲਈ ਸੜਕ ਉੱਚੀ ਰੱਖੀ ਜਾ ਸਕਦੀ ਹੈ। ਦੋਹਾਂ ਧਿਰਾਂ ਦੀ ਅਸਹਿਮਤੀ ਦੇ ਚਲਦੇ ਇਹ ਬੈਠਕ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ। ਇਸ ਤੋਂ ਇਲਾਵਾ ਦੋਵੇਂ ਦੇਸ਼ ਆਗਾਮੀ ਬੈਠਕ ਦੀ ਮਿਤੀ ਉੱਤੇ ਵੀ ਸਹਿਮਤ ਨਹੀਂ ਹੋ ਸਕੇ।

Show More

Related Articles

Leave a Reply

Your email address will not be published. Required fields are marked *

Close