International

ਪਾਕਿਸਤਾਨ ‘ਚ ਈਦ ਤੋਂ ਪਹਿਲਾਂ ਹਵਾਈ ਕਿਰਾਇਆ ਹੋਇਆ ਮਹਿੰਗਾ

ਡਾਲਰ ਦੇ ਮਜ਼ਬੂਤ ਹੋਣ ਅਤੇ ਈਂਧਨ ਦੀਆਂ ਕੀਮਤਾਂ ਵਧਣ ਨਾਲ ਪਾਕਿਸਤਾਨ ਦੀ ਸਰਕਾਰੀ ਹਵਾਈ ਸੇਵਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਸਮੇਤ ਹੋਰ ਕੰਪਨੀਆਂ ਨੇ 41 ਫ਼ੀਸਦੀ ਤੱਕ ਕਿਰਾਏ ਵਿੱਚ ਵਾਧਾ ਕੀਤਾ ਹੈ। ‘ਦਿ ਟ੍ਰਿਬਿਊਨ’ ਅਨੁਸਾਰ ਕਿਰਾਏ ਵਿੱਚ ਵਾਧੇ ਤੋਂ ਬਾਅਦ ਲਾਹੌਰ ਅਤੇ ਕਰਾਚੀ ਵਿਚਾਲੇ ਆਉਣ ਜਾਣ ਦੀ ਟਿਕਟ ਦੀ ਕੀਮਤ 39,500 ਰੁਪਏ ਹੋ ਗਈ ਹੈ। ਪਹਿਲਾਂ ਇਹ ਸਿਰਫ਼ 28 ਹਜ਼ਾਰ ਰੁਪਏ ਤੱਕ ਹੀ ਸੀ। ਇਸ ਪ੍ਰਕਾਰ ਕਿਰਾਏ ਵਿੱਚ ਸਾਢੇ ਗਿਆਰਾਂ ਹਜ਼ਾਰ ਰੁਪਏ ਦਾ ਭਾਰੀ ਵਾਧਾ ਹੋਇਆ ਹੈ।ਸੂਤਰਾਂ ਦਾ ਕਹਿਣਾ ਹੈ ਕਿ ਈਦ-ਉਲ-ਫ਼ਿਤਰ ਦਾ ਤਿਉਹਾਰ ਹੈ ਅਤੇ ਕਿਰਾਏ ਵਿਚ ਭਾਰੀ ਵਾਧੇ ਨਾਲ ਯਾਤਰੀਆਂ ਨੂੰ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਦੇਸ਼ ਵਿਚ ਮਹਿੰਗਾਈ ਨੇ ਪਹਿਲਾਂ ਹੀ ਆਸਮਾਨ ਛੂ ਰਖਿਆ ਹੈ।ਪਾਕਿਸਤਾਨ ਵਿਚ ਈਦ ਦੀ ਛੁੱਟੀ 4 ਜੂਨ ਤੋਂ 7 ਜੂਨ ਤਕ ਹੋਵੇਗੀ। ਜਾਣਕਾਰੀ ਅਨੁਸਾਰ, ਪੀ.ਆਈ.ਏ. ਦਾ ਲਾਹੌਰ ਤੋਂ ਕਰਾਚੀ ਆਉਣ ਜਾਣ ਦਾ ਜਹਾਜ਼ ਦਾ ਕਿਰਾਇਆ ਵੱਧ ਕੇ 31 ਹਜ਼ਾਰ ਰੁਪਏ ਹੋ ਗਿਆ ਹੈ।ਇਸ ਰੂਟ ‘ਤੇ ਏਅਰਬਲਿਊ ਦਾ ਕਿਰਾਇਆ 32,500 ਰੁਪਏ ਅਤੇ ਸੇਰੇਨਾ ਏਅਰ ਪਾਕਿਸਤਾਨ ਦਾ 39,500 ਰੁਪਏ ਕਿਰਾਇਆ ਹੈ। ਦੋ ਮਹੀਨੇ ਪਹਿਲਾਂ ਲਾਹੌਰ ਤੋਂ ਕਰਾਚੀ ਦਾ ਇੱਕ ਪਾਸੇ ਦਾ ਕਿਰਾਇਆ 14000 ਰੁਪਏ ਅਤੇ 17,000 ਰੁਪਏ ਦੇ ਵਿਚਕਾਰ ਸੀ ਜਦੋਂ ਕਿ ਆਉਣ ਜਾਣ ਦਾ 28 28 ਹਜ਼ਾਰ ਰੁਪਏ ਸੀ। ਸੂਤਰਾਂ ਨੇ ਦੱਸਿਆ ਕਿ ਪੀਆਈਏ, ਏਅਰਬਲਿਊ ਅਤੇ ਸੇਰੇਨਾ ਏਅਰ ਨੇ ਘਰੇਲੂ ਉਡਾਨਾਂ ਦੀ ਗਿਣਤੀ ਵੀ ਘੱਟ ਕੀਤੀ ਹੈ।

Show More

Related Articles

Leave a Reply

Your email address will not be published. Required fields are marked *

Close