National

ਕੇਜਰੀਵਾਲ ਨੇ ਦੱਸੇ ਸੰਸਦੀ ਚੋਣਾਂ ’ਚ ‘ਆਪ’ ਦੀ ਹਾਰ ਦੇ ਕਾਰਨ

ਹਾਲੀਆ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਕਰਾਰੀ ਹਾਰ ਮਿਲਣ ਤੋਂ ਬਾਅਦ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਵਿੱਚ ਭਾਜੜਾਂ ਪਈਆਂ ਹੋਈਆਂ ਹਨ। ਸਭ ਪਾਰਟੀਆਂ ਇਸ ਵੇਲੇ ਹਾਰ ਦੇ ਕਾਰਨਾਂ ਦਾ ਡੂੰਘੇ ਤਰੀਕੇ ਅਧਿਐਨ ਕਰ ਰਹੀਆਂ ਹਨ।ਇਸੇ ਲੜੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਕਾਰਕੁੰਨਾਂ ਨੂੰ ਇੱਕ ਚਿੱਠੀ ਲਿਖ ਕੇ ਚੋਣਾਂ ਵਿੱਚ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਹੈ ਤੇ ਹਾਰ ਦੇ ਕਾਰਨ ਵੀ ਗਿਣਾਏ ਹਨ।ਬੀਤੀ 23 ਮਈ ਨੂੰ ਆਏ ਚੋਣ ਨਤੀਜਿਆਂ ਵਿੱਚ ‘ਆਪ’ ਨੂੰ ਸਿਰਫ਼ ਪੰਜਾਬ ਦੀ ਇੱਕ ਸੀਟ ਉੱਤੇ ਜਿੱਤ ਹਾਸਲ ਹੋਈ ਹੈ; ਜਦ ਕਿ ਪਿਛਲੀ ਭਾਵ 16ਵੀਂ ਲੋਕ ਸਭਾ ’ਚ ਉਸ ਦੇ ਚਾਰ ਸੰਸਦ ਮੈਂਬਰ ਸਨ। ਤਦ ਇਹ ਪਾਰਟੀ ਲੋਕ ਸਭਾ ’ਚ ਦਿੱਲੀ ਵਿੱਚ ਦੂਜੇ ਨੰਬਰ ਉੱਤੇ ਰਹੀ ਸੀ ਪਰ ਇਸ ਵਾਰ ਇਸ ਦਾ ਹਾਲ ਮੰਦੜਾ ਹੀ ਰਿਹਾ ਹੈ। ਉਸ ਦੇ ਸੱਤ ਵਿੱਚੋਂ ਪੰਜ ਉਮੀਦਵਾਰ ਤੀਜੇ ਸਥਾਨ ਉੱਤੇ ਖਿਸਕ ਗਏ, ਜਦ ਕਿ ਕੁਝ ਦੀ ਜ਼ਮਾਨਤ ਵੀ ਜ਼ਬਤ ਹੋਈ।ਖ਼ਬਰ ਏਜੰਸੀ ‘ਵਾਰਤਾ’ ਮੁਤਾਬਕ ਸ੍ਰੀ ਕੇਜਰੀਵਾਲ ਨੇ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਦੋ ਕਾਰਨ ਗਿਣਵਾਏ ਹਨ। ਉਨ੍ਹਾਂ ਲਿਖਿਆ ਕਿ ਆਮ ਚੋਣਾਂ ਨੂੰ ਲੈ ਕੇ ਸਮੁੱਚੇ ਦੇਸ਼ ਵਿੱਚ ਜਿਹੜਾ ਮਾਹੌਲ ਬਣਿਆ, ਦਿੱਲੀ ਵੀ ਉਸ ਤੋਂ ਵਿਰਵੀ ਨਹੀਂ ਰਹੀ।ਸ੍ਰੀ ਕੇਜਰੀਵਾਲ ਨੇ ਹਾਰ ਦੇ ਦੂਜੇ ਕਾਰਨ ਬਾਰੇ ਦੱਸਿਆ ਕਿ ਵੋਟਰਾਂ ਨੇ ਇਸ ਵੱਡੀ ਚੋਣ ਨੂੰ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਵਿਚਲੀ ਜੰਗ ਮੰਨਿਆ ਤੇ ਉਸੇ ਲਿਹਾਜ਼ ਨਾਲ ਵੋਟਾਂ ਪਾਈਆਂ। ਉਨ੍ਹਾਂ ਲਿਖਿਆ ਕਿ ਚੋਣਾਂ ਵਿੱਚ ਇਨ੍ਹਾਂ ਦੋ ਕਾਰਨਾਂ ਤੋਂ ਇਲਾਵਾ ਹਾਰ ਦਾ ਭਾਵੇਂ ਕੋਈ ਵੀ ਕਾਰਨ ਰਿਹਾ ਹੋਵੇ, ਅਸੀਂ ਵੋਟਰਾਂ ਨੂੰ ਇਹੋ ਭਰੋਸਾ ਨਹੀਂ ਦੇ ਸਕੇ ਕਿ ਉਹ ਆਮ ਆਦਮੀ ਪਾਰਟੀ ਨੂੰ ਵੋਟਾਂ ਕਿਉਂ ਪਾਉਣ।ਸ੍ਰੀ ਕੇਜਰੀਵਾਲ ਨੇ ਆਸ ਪ੍ਰਗਟਾਈ ਕਿ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੀ ਜਨਤਾ ਜ਼ਰੂਰ ਹੀ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਵਿਲੱਖਣ ਕੰਮਾਂ ਨੂੰ ਧਿਆਨ ’ਚ ਰੱਖ ਕੇ ਹੀ ਵੋਟਾਂ ਪਾਏਗੀ।ਸ੍ਰੀ ਕੇਜਰੀਵਾਲ ਨੇ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਦੇ ਕਾਰਨ ਗਿਣਾਉਣ ਦੇ ਨਾਲ ਹੀ ’ਆਪ’ ਕਾਰਕੁੰਨਾਂ ਨੂੰ ਹੁਣੇ ਤੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲੈਣ ਦੀ ਅਪੀਲ ਕੀਤੀ ਹੈ।ਦਿੱਲੀ ’ਚ ਵਿਧਾਨ ਸਭਾ ਚੋਣਾਂ ਅਗਲੇ ਵਰ੍ਹੇ ਹੋਣੀਆਂ ਤੈਅ ਹਨ। ਪਿਛਲੀ ਵਾਰ ‘ਆਪ’ ਨੇ 70 ਵਿੱਚੋਂ 67 ਵਿਧਾਨ ਸਭਾ ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ।

Show More

Related Articles

Leave a Reply

Your email address will not be published. Required fields are marked *

Close