Entertainment

ਹੁਣ ਪੁਲਾੜ ‘ਚ ਵੀ ਹੋਵੇਗੀ ਫਿਲਮਾਂ ਦੀ ਸ਼ੂਟਿੰਗ

ਫ਼ਿਲਮੀ ਦੁਨੀਆ ਦੇ ਪ੍ਰੋਡਿਊਸਰ/ਡਾਇਰੈਕਟਰ ਸ਼ੂਟਿੰਗ ਲਈ ਹਮੇਸ਼ਾ ਨਵੀਆਂ-ਨਵੀਆਂ ਲੋਕੇਸ਼ਨਾਂ ਦੀ ਭਾਲ ‘ਚ ਰਹਿੰਦੇ ਹਨ। ਜਲ, ਜੰਗਲ ਅਤੇ ਜ਼ਮੀਨ ਦਾ ਹਰ ਪਹਿਲੂ ਦਿਖਾ ਚੁੱਕੇ ਡਾਇਰੈਕਟਰਾਂ ਦੀ ਸੂਚੀ ‘ਚ ਹੁਣ ਧਰਤੀ ਦੇ ਚੱਕਰ ਲਾ ਰਿਹਾ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈ. ਐੱਸ. ਐੱਸ) ਵੀ ਜੁੜ ਗਿਆ ਹੈ। ਰੂਸ ਨੇ ਆਈ. ਐੱਸ. ਐੱਸ. ‘ਤੇ ਫ਼ਿਲਮ ਦੀ ਸ਼ੂਟਿੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਦਾਕਾਰਾ ਦੀ ਭਾਲ ਜਾਰੀ ਹੈ। ਰੂਸ ਚਾਹੁੰਦਾ ਹੈ ਕਿ ਉਹ ਆਈ. ਐੱਸ. ਐੱਸ. ‘ਤੇ ਸਭ ਤੋਂ ਪਹਿਲਾਂ ਫ਼ਿਲਮ ਦੀ ਸ਼ੂਟਿੰਗ ਕਰੇ। ਹਾਲਾਂਕਿ ਇਸ ਦੌੜ ਦਾ ਸਭ ਤੋਂ ਵੱਡਾ ਕੰਡਾ ਅਮਰੀਕਾ ਹੈ ਕਿਉਂਕਿ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਟੌਮ ਕਰੂਜ ਪਹਿਲਾ ਹੀ ਨਾਸਾ ਨਾਲ ਮਿਲ ਕੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਪੁਲਾੜ) ‘ਤੇ ਸ਼ੂਟਿੰਗ ਦਾ ਐਲਾਨ ਕਰ ਚੁੱਕਾ ਹੈ।

Show More

Related Articles

Leave a Reply

Your email address will not be published. Required fields are marked *

Close