Canada

ਕੈਨੇਡਾ : ਹਾਊਸ ਆਫ ਕਾਮਨਜ਼ ਵਿੱਚ ਮੈਰਾਥਨ ਵੋਟਿੰਗ ਸੈਸ਼ਨ ਲਾਂਚ

ਓਟਵਾ, ਫੈਡਰਲ ਕੰਜ਼ਰਵੇਟਿਵਾਂ ਨੇ ਹਾਊਸ ਆਫ ਕਾਮਨਜ਼ ਵਿੱਚ ਮੈਰਾਥਨ ਵੋਟਿੰਗ ਸੈਸ਼ਨ ਲਾਂਚ ਕੀਤਾ ਤੇ ਆਖਿਆ ਕਿ ਐਸਐਨਸੀ-ਲਾਵਾਲਿਨ ਵਿਵਾਦ ਉੱਤੇ ਪਰਦਾ ਪਾਉਣ ਲਈ ਲਿਬਰਲਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਦਿਨ ਵੇਲੇ ਕੰਜ਼ਰਵੇਟਿਵਾਂ ਵੱਲੋਂ ਇਹ ਮਤਾ ਲਿਆਂਦਾ ਗਿਆ ਸੀ ਕਿ ਸਰਕਾਰ ਵੱਲੋਂ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਵਿਲਸਨ ਰੇਅਬੋਲਡ ਦੀਆਂ ਉਨ੍ਹਾਂ ਟਿੱਪਣੀਆਂ ਦਾ ਨੋਟਿਸ ਲੈਣਾ ਬਣਦਾ ਸੀ ਜਿਸ ਵਿੱਚ ਉਨ੍ਹਾਂ ਹਾਊਸ ਦੀ ਨਿਆਂ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣਾ ਪੂਰਾ ਪੱਖ ਨਾ ਰੱਖਣ ਦਾ ਜਿ਼ਕਰ ਕੀਤਾ ਸੀ ਤੇ ਜਿਸ ਵਜ੍ਹਾ ਕਰਕੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ, ਪਰ ਇਸ ਮਤੇ ਖਿਲਾਫ ਵੋਟ ਪਾ ਕੇ ਲਿਬਰਲਾਂ ਨੇ ਇਸ ਨੂੰ ਖ਼ਤਮ ਕਰਨ ਦੀ ਕੋਸਿ਼ਸ਼ ਕੀਤੀ। ਇਸ ਤੋਂ ਬਾਅਦ ਹੀ ਕੰਜ਼ਰਵੇਟਿਵ ਮੈਰਾਥਨ ਸੈਸ਼ਨ ਲੈ ਕੇ ਆਏ।

Show More

Related Articles

Leave a Reply

Your email address will not be published. Required fields are marked *

Close