International

ਬਾਈਡਨ ਨੇ ਅਫਗਾਨੀ ਸੈਨਾ ਨੂੰ ਖੁਦ ਆਪਣੀ ਲੜਾਈ ਲੜਨ ਦੀ ਦਿੱਤੀ ਸਲਾਹ

ਵਾਸ਼ਿੰਗਟਨ-  ਅਫਗਾਨਿਸਤਾਨ ਤੋਂ ਅਪਣੇ ਸੈਨਿਕਾਂ ਦੀ ਵਾਪਸੀ ਦੇ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ ਉਥੇ ਦੀ ਸੈਨਾ ਨੂੰ ਖੁਦ ਦੇ ਲਈ ਲੜਨ ਦੀ ਸਲਾਹ ਦਿੱਤੀ ਹੈ। ਬਾਈਡਨ ਨੇ ਕਿਹਾ ਕਿ ਪਿਛਲੇ ਕੁਝ ਹਫਤੇ ਤੋਂ ਜਿਸ ਤਰ੍ਹਾਂ ਅਫਗਾਨਿਸਤਾਨ ਦੇ ਕਈ ਸ਼ਹਿਰਾਂ ਵਿਚ ਤਾਲਿਬਾਨ ਕਾਬਜ਼ ਹੋ ਰਿਹਾ ਹੈ ਉਸ ਨੂੰ ਦੇਖਦੇ ਹੋਏ ਉਥੇ ਦੀ ਸੈਨਾ ਨੂੰ ਅਪਣੀ ਲੜਾਈ ਖੁਦ ਲੜਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਦੇ ਅਪਣੇ ਫੈਸਲੇ ’ਤੇ ਉਨ੍ਹਾਂ ਕਿਸੇ ਤਰ੍ਹਾਂ ਦਾ ਪਛਤਾਵਾ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਬਾਈਡਨ ਨੇ ਇਸ ਮਹੀਨੇ ਦੇ ਅੰਤ ਤੱਕ ਅਮਰੀਕੀ ਸੈਨਾ ਨੂੰ ਅਫਗਾਨਿਸਤਾਨ ਵਿਚ ਅਪਣੇ ਮਿਸ਼ਨ ਨੂੰ ਖਤਮ ਕਰਨ ਦਾ ਨਿਰਦੇਸ਼ ਦਿੱਤਾ ਸੀ। ਵਾਈਟ ਹਾਊਸ ਵਿਚ ਪ੍ਰੈਸ ਕਾਨਫਰੰਸ ਵਿਚ ਬਾਈਡਨ ਨੇ ਕਿਹਾ ਕਿ ਅਸੀਂ 20 ਸਾਲਾਂ ਵਿਚ ਅਰਬਾਂ ਰੁਪਏ ਖ਼ਰਚ ਕੀਤੇ। ਹਜ਼ਾਰਾਂ ਅਫਗਾਨ ਦੇ ਸੈਨਕਾਂ ਨੂੰ ਅਸੀਂ ਆਧੁਨਿਕ ਹਥਿਅਰਾਂ ਦੇ ਨਾਲ ਟਰੇਂਡ ਕੀਤਾ ਅਤੇ ਹੁਣ ਅਫਗਾਨ ਦੇ ਨੇਤਾਵਾਂ ਨੂੰ ਇਕਜੁਟ ਹੋਣਾ ਹੋਵੇਗਾ। ਉਨ੍ਹਾਂ ਅਪਣੇ ਲਈ ਅਤੇ ਦੇਸ਼ ਦੇ ਲਈ ਲੜਨਾ ਹੋਵੇਗਾ। ਬਾਈਡਨ ਨੇ ਕਿਹਾ ਕਿ ਉਥੇ ਦੇ ਏਅਰਫੋਰਸ ਦੇ ਸੰਚਾਲਨ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਮਰੀਕਾ ਵਲੋਂ ਅਫਗਾਨ ਸੈਨਾ ਨੂੰ ਲਗਾਤਾਰ ਹਥਿਆਰ, ਭੋਜਨ ਸਣੇ ਹੋਰ ਸਹਿਯੋਗ ਵੀ ਮਿਲਦਾ ਰਹੇਗਾ। ਅਮਰੀਕਾ ਦੇ ਸੈਂਟਰਲ ਕਮਾਂਡ ਨੇ ਦੱਸਿਆ ਕਿ 95 ਫੀਸਦੀ ਤੋਂ ਜ਼ਿਆਦਾ ਸੈਨਾ ਦੀ ਵਾਪਸੀ ਹੋ ਚੁੱਕੀ ਹੈ। ਪਿਛਲੇ ਸੋਮਵਾਰ ਨੂੰ ਅਫਗਾਨਿਸਤਾਨ ਦੇ ਰਾਸ਼ਟਰਪਤੀ ਗਨੀ ਨੇ ਸੰਸਦ ਵਿਚ ਕਿਹਾ ਸੀ ਕਿ ਹਾਲਾਤ ਨੂੰ ਬਦਲਣ ਲਈ ਕਾਬੁਲ ਦੇ ਕੋਲ ਛੇ ਮਹੀਨੇ ਦੀ ਸੁਰੱਖਿਆ ਯੋਜਨਾ ਸੀ। ਉਨ੍ਹਾਂ ਨੇ ਹਾਲਾਤ ਖਰਾਬ ਹੋਣ ਦਾ ਦੋਸ਼ ਅਮਰੀਤੀ ਸੈਨਾ ਦੀ ਵਾਪਸੀ ’ਤੇ ਲਾਇਆ।

Show More

Related Articles

Leave a Reply

Your email address will not be published. Required fields are marked *

Close