PunjabUncategorized

ਨਵਜੋਤ ਸਿੰਘ ਸਿੱਧੂ ਨੂੰ ਝਟਕਾ, ਸਾਬਕਾ DGP ਮੁਹੰਮਦ ਮੁਸਤਫਾ ਵਲੋਂ ਸਲਾਹਕਾਰ ਲੱਗਣ ਤੋਂ ਕੋਰਾ ਇਨਕਾਰ

ਚੰਡੀਗੜ੍ਹ,- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਪਣੇ ਚਾਰ ਸਲਾਹਕਾਰ ਨਿਯੁਕਤ ਕਰਨ ਦੇ ਕੁਝ ਦੇਰ ਬਾਅਦ ਹੀ ਝਟਕਾ ਲੱਗਾ ਹੈ। ਨਿਯੁਕਤ ਕੀਤੇ ਗਏ ਸਲਾਹਕਾਰਾਂ ਵਿਚੋਂ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਅਪਣਾ ਨਾਂ ਵਾਪਸ ਲੈ ਲਿਆ। ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਵਿਚ ਹੋਈ ਮੁਲਾਕਾਤ ਵਿਚ ਸਿੱਧੂ ਨੇ ਅਪਣੇ ਚਾਰ ਸਲਾਹਕਾਰ ਨਿਯੁਕਤ ਕਰ ਲਏ ਸੀ। ਪੰਜਾਬ ਕਾਂਗਰਸ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦ ਪਾਰਟੀ ਪ੍ਰਧਾਨ ਨੇ ਅਪਣੇ ਨਾਲ ਸਲਾਹਕਾਰ ਨਿਯੁਕਤ ਕੀਤੇ ਹੋਣ। ਸਿੱਧੂ ਦੇ ਇਸ ਫੈਸਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਇੱਕ ਚੁਣੌਤੀ ਦੇਣ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਜਿਨ੍ਹਾਂ ਚਾਰ ਲੋਕਾਂ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿਚ ਸਭ ਤੋਂ ਪ੍ਰਮੁੱਖ ਨਾਂ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦਾ ਹੈ। ਉਨ੍ਹਾਂ ਨੇ ਅਪਣਾ ਨਾਂ ਵਾਪਸ ਲੈ ਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸਿੱਧੂ ਨੂੰ ਫੋਨ ’ਤੇ ਦੇ ਦਿੱਤੀ ਹੈ। ਮੁਹੰਮਦ ਮੁਸਤਫਾ ਨੇ ਕਿਹਾ ਕਿ ਮੈਂ ਸਿੱਧੂ ਨੂੰ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਉਹ ਰਾਜਨੀਤਕ ਅਹੁਦਿਆਂ ਦੇ ਲਈ ਨਹੀਂ ਬਣੇ। ਸਿੱਧੂ ਨੇ ਮੇਰੇ ਬਾਰੇ ਸੋਚਿਆ ਮੈਂ ਇਸ ਨਾਲ ਹੀ ਸੰਤੁਸ਼ਟ ਹਾਂ। ਉਨ੍ਹਾਂ ਨੇ ਕਿਹਾ ਕਿ ਸਿੱੱਧੂ ਇਮਾਨਦਾਰ ਵਿਅਕਤੀ ਹਨ ਜਦ ਅਗਲੀ ਸਰਕਾਰ ਵਿਚ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨਗੇ ਤਾਂ ਉਨ੍ਹਾਂ ਅਪਣੀ ਸੇਵਾਵਾਂ ਦੇਵਾਂਗਾ। ਜਦ ਸਿੱਧੂ ਕਾਂਗਰਸ ਦੇ ਸੂਬਾ ਪ੍ਰਧਾਨ ਬਣੇ ਸੀ ਤਦ ਵੀ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਕਹਿ ਕੇ ਮੇਰੇ ਲਈ ਇੱਕ ਅਹੁਦਾ ਰੱਖਣ ਦਾ ਪ੍ਰਸਤਾਵ ਦਿੱਤਾ ਸੀ। ਲੇਕਿਨ ਮੈਂ ਸਵੀਕਾਰ ਨਹੀਂ ਕੀਤਾ ਸੀ। ਮੁਸਤਫਾ ਨੇ ਕਿਹਾ ਕਿ ਉਨ੍ਹਾਂ ਇਸ ਗੱਲ ਦਾ ਦੁੱਖ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਜ਼ਰਅੰਦਾਜ਼ ਕਰਕੇ ਕਿਸੇ ਹੋਰ ਨੂੰ ਡੀਜੀਪੀ ਬਣਾਇਆ ਜਦ ਕਿ ਉਨ੍ਹਾਂ ਦੇ ਨਾਲ ਮੇਰੀ ਪਿਛਲੇ 12 ਸਾਲਾਂ ਤੋਂ ਦੋਸਤੀ ਸੀ।

Show More

Related Articles

Leave a Reply

Your email address will not be published. Required fields are marked *

Close