International

ਬੈਲਜੀਅਮ ਸੰਤਿਰੂਧਨ ਵਿਖੇ ਨਵੇ ਗੁਰਦੁਆਰਾ ਸਾਹਿਬ ਦਾ ਹੋਇਆ ਉਦਘਾਟਨ

ਲੂਵਨ ਬੈਲਜੀਅਮ – ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਦੀ ਚਾਰ ਸਾਲਾ ਵਿਚ ਤਿਆਰ ਹੋਈ ਨਵੀ ਇਮਾਰਤ ਵਿਚ ਬੀਤੇ ਦਿਨ ਸ਼ੀ੍ਰ ਗੁਰੁ ਗਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਗਏ
ਪਰਾਣੇ ਗੁਰਦੁਆਰੇ ਤੋ ਸੰਗਤਾ ਵਲੋ ਨਗਰਕੀਰਤਨ ਦੀ ਸ਼ਕਲ ਵਿਚ ਗੁਰੁ ਗਰੰਥ ਸਾਹਿਬ ਪੰਜ ਪਿਆਰਿਆ ਦੀ ਅਗਵਾਈ ਹੇਠ ਨਵੇ ਗੁਰੂਘਰ ਲਿਆਦੇ ਗਏ ਇਸ ਤੋ ਪਹਿਲਾ ਸ਼ਹਿਰ ਦੀ ਮੈਅਰ ਨੇ ਰੀਬਨ ਕੱਟ ਕੇ ਗੁਰੂਘਰ ਦੀਆ ਖੂਸ਼ੀਆ ਲਈਆ ਇਸ ਮੋਕੇ ਤੇ ਸ਼ਹਿਰ ਦੀਆ ਸਾਰੀਆ ਸਿਆਸੀ ਪਾਰਟੀਆ ਨੇ ਗੁਰੂਘਰ ਵਿਚ ਹਾਜਰੀ ਲਾਈ ਜੈਕਾਰਿਆ ਦੀ ਗੂਜ ਵਿਚ ਚੱਲੇ ਇਸ ਵਲੱਖਣ ਪ੍ਰੋਗਰਾਮ ਵਿਚ ਸਭ ਦੇ ਚੇਹਰਿਆ ਤੇ ਖੁਸੀ ਦਾ ਮਹੋਲ ਸੀ ਕਿਉ ਕਿ ਪਹਿਲੀ ਵਾਰ ਬੈਲਜੀਅਮ ਵਿਚ ਗੁੰਬਦ ਵਾਲੇ ਗੁਰੂਘਰ ਦੀ ਸਥਾਪਨਾ ਹੋਈ ਹੈ ਇਸ ਮੋਕੇ ਤੇ ਨੋਜਵਾਨ ਸਭਾ ਗੁਰਦੁਆਰਾ ਸੰਗਤ ਸਾਹਿਬ ਦੇ ਕਿਰਪਾਲ ਸਿੰਘ ਲਾਲੀ ਅਤੇ ਉਨਾ ਦੇ ਸਾਰੇ ਸਾਥੀਆ ਵਲੋ ਦੋ ਦਿਨ ਤਨ ਮਨ ਧਨ ਨਾਲ ਸੇਵਾ ਕੀਤੀ ਅਤੇ ਸਾਰੇ ਗੁਰੂਘਰ ਨੂੰ ਫੁਲਮਾਲਾ ਤੇ ਗੁਬਾਰਿਆ ਨਾਲ ਸੰਗਾਰਿਆ ਅਤੇ ਟਂੈਟ ਲਾਉਣ ਦੀ ਸੇਵਾ ਨਿਭਾਈ ਕੁਝ ਪਰਿਵਾਰਾ ਵਲੋ ਜਲੇਬੀਆ ਚਾਹ ਪਕੌੜੇ ਤੇ ਪੀਜਾ ਦੇ ਲੰਗਰ ਲਾਏ ਗਏ ਦਿਵਾਨ ਦੀ ਸ਼ੁਰੂਆਤ ਗੁਰੂਘਰ ਦੇ ਹੈਡ ਗਰੰਥੀ ਭਾਈ ਪਰਮਜੀਤ ਸਿੰਘ ਵਲੋ ਜੱਪਜੀਸਾਹਿਬ ਦੇ ਪਾਠ ਨਾਲ ਕੀਤੀ ਫਿਰ ਸੁਖਮਣੀ ਸਾਹਿਬ ਤੇ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਢਾਈ ਹਜਾਰ ਦੇ ਕਰੀਬ ਸੰਗਤਾ ਵਲੋ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਰ ਕੋਵਿੰਡ-19 ਦੀਆ ਸਾਰੀਆ ਹਦਾਇਤਾ ਨੂੰ ਧਿਆਨ ਵਿਚ ਰੱਖਦੇ ਹੋਏ ਸੰਗਤਾ ਦਿਵਾਨ ਹਾਲ ਵਿਚ 15 ਮਿੰਟ ਤੋ ਵੱਧ ਨਹੀ ਰੁਕਦੀਆ ਸਨ ਅਤੇ ਸਭ ਨੇ ਮਾਸਕਰ ਪਾਏ ਹੋਏ ਸਨ ਇਸੇ ਦੁਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸ਼ਹਿਰ ਦੀ ਮੈਅਰ ਫੈਰਲੇ ਹੈਂਰਸ ਅਤੇ ਉਨਾ ਦੇ ਸਾਥੀ ਕੌਸਲਰਾ ਦਾ ਸਨਮਾਨ ਕੀਤਾ ਇਸ ਮੋਕੇ ਤੇ ਆਪਣੇ ਭਾਸ਼ਨ ਵਿਚ ਮੈਅਰ ਵਲੋ ਗੁਰੂਘਰ ਨੂੰ ਬਣਦੀ ਹਰ ਸਹਇਤਾ ਦੇਣ ਦਾ ਭਰੋਸਾ ਦਿਤਾ ਅਤੇ ਸਭ ਨੂੰ ਨਵੇ ਗੁਰੂਘਰ ਦੀਆ ਵਧਾਈਆ ਦਿਤੀਆ ਅੰਤ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਵਲੋ ਜਿਥੇ ਸੰਗਤਾ ਦਾ ਤਨ ਮਨ ਧਨ ਨਾਲ ਸਹਿਯੋਗ ਦੇਣ ਲਈ ਧੰਨਵਾਦ ਕੀਤਾ ੳੇਥੇ ਨਵੇ ਗੁਰੂਘਰ ਦੀ ਵਧਾਈਆ ਦਿਤੀਆ

Show More

Related Articles

Leave a Reply

Your email address will not be published. Required fields are marked *

Close