Canada

2035 ਤੱਕ ਕਲੀਨ ਪਾਵਰ ਟੀਚੇ ਪੂਰੇ ਕਰਨ ਵਾਲੇ ਪ੍ਰੋਵਿੰਸਾਂ ਨੂੰ ਹੀ ਮਿਲਣਗੀਆਂ ਰਿਆਇਤਾਂ ਤੇ ਫਾਇਦੇ

ਰਿਸਾਅ ਮੁਕਤ ਇਲੈਕਟ੍ਰਿਸਿਟੀ ਗ੍ਰਿੱਡ ਲਈ 2035 ਦੇ ਟੀਚੇ ਪੂਰੇ ਨਾ ਕਰ ਸਕਣ ਵਾਲੀਆਂ ਪ੍ਰੋਵਿੰਸਾਂ ਨੂੰ ਫੈਡਰਲ ਸਰਕਾਰ ਟੈਕਸਾਂ ਵਿੱਚ ਛੋਟ ਤੇ ਇਲੈਕਟ੍ਰਿਸਿਟੀ ਪੋ੍ਰਜੈਕਟਸ ਲਈ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਸ ਉੱਤੇ ਰੋਕ ਲਾਉਣ ਬਾਰੇ ਵਿਚਾਰ ਕਰ ਰਹੀ ਹੈ।
ਫੈਡਰਲ ਸਰਕਾਰ ਵੱਲੋਂ ਪਹਿਲਾਂ ਹੀ ਇਹ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਨਵੀਂ ਰਿਫੰਡਯੋਗ 15 ਫੀ ਸਦੀ ਸਵੱਛ ਇਲੈਕਟ੍ਰਿਸਿਟੀ ਇਨਵੈਸਟਮੈਂਟ ਟੈਕਸ ਕ੍ਰੈਡਿਟ ਲਈ ਪਾਬੰਦੀਆਂ ਪਹਿਲਾਂ ਹੀ ਲਾਈਆਂ ਜਾਣਗੀਆਂ। ਇਹ ਨਿਵੇਸ਼ ਰਿਸਾਅ ਤੋਂ ਬਿਨਾਂ ਕੀਤੀ ਜਾਣ ਵਾਲੀ ਇਲੈਕਟ੍ਰਿਸਿਟੀ ਦੇ ਉਤਪਾਦਨ, ਸਟੋਰੇਜ ਤੇ ਇੰਟਰਪ੍ਰੋਵਿੰਸ਼ੀਅਲ ਟਰਾਂਸਮਿਸ਼ਨ ਲਈ ਹੋਵੇਗਾ।ਪਰ ਹਾਈਡਰੋਜਨ ਪ੍ਰੋਡਕਸ਼ਨ, ਕਲੀਨ ਟੈਕਨੌਲੋਜੀ ਤੇ ਕਾਰਬਨ ਨੂੰ ਜਜ਼ਬ ਕਰਨ ਦੇ ਨਾਲ ਨਾਲ ਸਟੋਰੇਜ ਸਿਸਟਮਜ਼, ਜੋ ਕਿ ਕਈ ਬਿਲੀਅਨ ਡਾਲਰ ਦੇ ਮੁੱਲ ਦੇ ਹਨ ਲਈ ਅਗਲੇ 12 ਸਾਲਾਂ ਵਾਸਤੇ ਹੋਵੇਗਾ।ਮੁੜ ਨੰਵਿਆਏ ਜਾ ਸਕਣ ਵਾਲੇ ਇਲੈਕਟ੍ਰਿਸਿਟੀ ਪੋ੍ਰਜੈਕਟਸ ਤੇ ਤਕਨਾਲੋਜੀ ਨੂੰ ਅਪਗੇ੍ਰਡ ਕਰਨ ਲਈ 3 ਬਿਲੀਅਨ ਡਾਲਰ ਦੀ ਗ੍ਰਾਂਟ ਵੀ ਦਿੱਤੀ ਜਾਵੇਗੀ। ਅਜਿਹਾ ਇਸ ਲਈ ਤਾਂ ਕਿ ਗ੍ਰਿੱਡ ਨੂੰ ਵਧੇਰੇ ਕਾਰਗਰ ਬਣਾਇਆ ਜਾ ਸਕੇ। ਫੈਡਰਲ ਸਰਕਾਰ ਵੱਲੋਂ ਕੁੱਝ ਹਾਲਾਤ ਵਿੱਚ ਪ੍ਰੋਵਿੰਸਾਂ ਦੇ ਅੰਦਰ ਟਰਾਂਸਮਿਸ਼ਨ ਲਾਈਨਾਂ ਨੂੰ ਠੀਕ ਕਰਨ ਵਿੱਚ ਮਦਦ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close