Canada

ਜੁਲਾਈ ਵਿੱਚ ਬੇਰੋਜ਼ਗਾਰੀ ਦਰ 5·5 ਫੀਸਦੀ ਦਰਜ਼ ਕੀਤੀ ਗਈ

ਸਟੈਟੇਸਟਿਕ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਡਾਟਾ ਅਨੁਸਾਰ ਜੁਲਾਈ ਵਿੱਚ ਕੈਨੇਡਾ ਦੀ ਜੌਬ ਮਾਰਕਿਟ ਵਿੱਚ ਮਾਮੂਲੀ ਜਿਹਾ ਬਦਲਾਅ ਦਰਜ ਕੀਤਾ ਗਿਆ। ਇਸ ਮਹੀਨੇ ਬੇਰੋਜ਼ਗਾਰੀ ਦਰ 5·5 ਫੀ ਸਦੀ ਤੱਕ ਜਾ ਅੱਪੜੀ।
ਮਈ ਤੇ ਜੂਨ ਵਿੱਚ ਮਾਮੂਲੀ ਮੁਨਾਫੇ ਕਾਰਨ ਘੰਟਿਆਂ ਦੇ ਹਿਸਾਬ ਨਾਲ ਔਸਤਨ ਭੱਤਿਆਂ ਵਿੱਚ ਪੰਜ ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਕੈਨੇਡੀਅਨ ਅਰਥਚਾਰੇ ਨੂੰ 6400 ਨੌਕਰੀਆਂ ਦਾ ਨੁਕਸਾਨ ਹੋਇਆ। ਲਗਾਤਾਰ ਤੀਜੇ ਮਹੀਨੇ ਬੇਰੋਜ਼ਗਾਰੀ ਦਰ ਵਿੱਚ ਵਾਧਾ ਨੋਟ ਕੀਤਾ ਗਿਆ। ਵੱਧ ਰਹੀ ਕੰਮ ਦੀ ਮੰਗ ਕਾਰਨ ਰੋਜ਼ਗਾਰ ਸਿਰਜਣ ਵਿੱਚ ਦਿੱਕਤ ਪੇਸ਼ ਆਈ। ਅਰਥਸ਼ਾਸਤਰੀਆਂ ਵੱਲੋਂ 25,000 ਨੌਕਰੀਆਂ ਦਾ ਰਾਹ ਖੁੱਲ੍ਹਣ ਦੀ ਪੇਸ਼ੀਨਿਗੋਈ ਕੀਤੀ ਗਈ।
ਡੈਲੌਇਟ ਕੈਨੇਡਾ ਦੇ ਚੀਫ ਇਕਨੌਮਿਸਟ ਡਾਅਨ ਡੈਸਜਾਰਡਿਨਜ਼ ਨੇ ਆਖਿਆ ਕਿ ਨੌਕਰੀਆਂ ਸਬੰਧੀ ਰਿਪੋਰਟ ਦੇ ਉਮੀਦ ਨਾਲੋਂ ਕਮਜ਼ੋਰ ਹੋਣ ਕਾਰਨ ਅਸੀਂ ਲੇਬਰ ਮਾਰਕਿਟ ਦੀ ਮਾੜੀ ਸਥਿਤੀ ਦੀ ਗੱਲ ਨਹੀਂ ਕਰ ਰਹੇ। ਕੈਨੇਡਾ ਵਿੱਚ ਇਮੀਗ੍ਰੇਸ਼ਨ ਦੀ ਵੱਧ ਦਰ ਕਾਰਨ ਨੌਕਰੀ ਦੀ ਮੰਗ ਵੱਧ ਗਈ ਹੈ ਜਦਕਿ ਓਨੀ ਮਾਤਰਾ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਜਾ ਰਹੇ। ਇਸ ਲਈ ਬੇਰੋਜ਼ਗਾਰੀ ਦਰ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ।
ਇੱਕ ਪਾਸੇ ਜਿੱਥੇ ਜੁਲਾਈ ਵਿੱਚ ਕੰਸਟ੍ਰਕਸ਼ਨ ਇੰਡਸਟਰੀ ਵਿੱਚ 45000 ਨੌਕਰੀਆਂ ਖੁੱਸੀਆਂ ਹਨ ਜਦਕਿ ਇਸੇ ਦੌਰਾਨ ਹੈਲਥ ਕੇਅਰ ਤੇ ਸੋਸ਼ਲ ਅਸਿਸਟੈਂਸ ਸੈਕਟਰ ਵਿੱਚ 25,000 ਨੌਕਰੀਆਂ ਜੁੜੀਆਂ ਵੀ ਹਨ।

Show More

Related Articles

Leave a Reply

Your email address will not be published. Required fields are marked *

Close