National

ਕਾਂਗਰਸੀ MLA ਵਲੋਂ ਸਰਪੰਚ ਨੂੰ ਹੇਠਾਂ ਬਿਠਾਉਣ ਖਿਲਾਫ਼ ਸਰਪੰਚਾਂ ਨੇ ਖੋਲ੍ਹਿਆ ਮੋਰਚਾ

ਰਾਜਸਥਾਨ (Rajasthan) ਚ ਇਕ ਬੈਠਕ ਦੌਰਾਨ ਸਰਪੰਚ ਨੂੰ ਕੁਰਸੀ ਦੀ ਥਾਂ ਜ਼ਮੀਨ ਤੇ ਬਿਠਾਉਣ ਦੇ ਚਲਦਿਆਂ ਕਾਂਗਰਸ ਵਿਧਾਇਕਾ ਖਿਲਾਫ਼ ਉੱਥੋਂ ਦੇ ਸਰਪੰਚਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੇ ਨਾਲ ਹੀ ਸਾਰੇ ਸਰਪੰਚ ਵਿਧਾਇਕਾ ਕੋਲੋਂ ਮੁਆਫ਼ੀ ਮੰਗਣ ਦੀ ਮੰਗ ਕਰ ਰਹੇ ਹਨ।
ਰਾਜਸਥਾਨ ਦੀ ਸਰਪੰਚ ਜੱਥੇਬੰਦੀ ਦੀ ਨਾਰਾਜ਼ਗੀ ਉਦੋਂ ਸਾਹਮਣੇ ਆਈ ਜਦੋਂ ਇਕ ਵੀਡੀਓ ਵਾਇਰਲ ਹੋਇਆ। ਵੀਡੀਓ ਚ ਵਿਧਾਇਕਾ ਦਿਵਿਆ ਮਦੇਰਨਾ ਸ਼ਨਿੱਚਰਵਾਰ ਨੂੰ ਜੋਧਪੁਰ ਜ਼ਿਲ੍ਹੇ ਦੇ ਓਸਿਅਨ ਇਲਾਕੇ ਚ ਖੇਤਸਰ ਪਿੰਡ ਦੀ ਸਰਪੰਚ ਨੂੰ ਇਹ ਹੁਕਮ ਦਿੰਦਿਆਂ ਸੁਣਾਈ ਦੇ ਰਹੀ ਹੈ ਕਿ ਉਹ ਬਾਕੀ ਲੋਕਾਂ ਵਾਂਗ ਜ਼ਮੀਨ ਤੇ ਬੈਠ ਜਾਵੇ।
ਰਾਜਸਥਾਨ ਸਰਪੰਚ ਜੱਥੇਬੰਦੀ ਦੇ ਪ੍ਰਧਾਨ ਭਵਰਲਾਲ ਨੇ ਕਿਹਾ, ਮਹਿਲਾ ਸਰਪੰਚ ਨੂੰ ਬੇਇਜ਼ੱਤ ਕਰਨ ਲਈ ਦਿਵਿਆ ਨੂੰ ਜ਼ਰੂਰ ਮੁਆਫੀ ਮੰਗਣੀ ਚਾਹੀਦੀ। ਜਦਕਿ ਸਰਪੰਚ ਚੰਦੂ ਦੇਵੀ ਨੇ ਕਿਹਾ ਕਿ ਬਤੌਰ ਮਹਿਲਾ ਉਹ ਇਕ ਮਹਿਲਾ ਤੋਂ ਅਜਿਹੀ ਉਮੀਦ ਨਹੀਂ ਕਰ ਸਕਦੀ ਸੀ।ਚੰਦੂ ਦੇਵੀ ਨੇ ਕਿਹਾ, ਮਦੇਰਨਾ ਨੇ ਜਿਹੜਾ ਸਲੂਕ ਕੀਤਾ ਹੈ ਉਸ ਨਾਲ ਮੈਨੂੰ ਕਾਫ਼ੀ ਦੁੱਖ ਹੋਇਆ ਹੈ। ਪਿੰਡ ਵਾਲਿਆਂ ਵਲੋ਼ ਜ਼ਬਰਦਸਤੀ ਕਰਨ ਤੇ ਮੈਂ ਬੈਠ ਗਈ ਸੀ ਤੇ ਮੰਚ ਤੇ ਬੈਠ ਗਈ ਪਰ ਵਿਧਾਇਕਾ ਚਾਹੁੰਦੀ ਸੀ ਕਿ ਮੈਂ ਹੇਠਾਂ ਬੈਠਾਂ।ਮਦੇਰਨਾ ਨੇ ਇਸ਼ਾਰਾ ਕੀਤਾ ਸੀ ਕਿ ਸਰਪੰਚ ਭਾਜਪਾ ਵਲੋਂ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸੇ ਕਾਰਨ ਸੱਤਾਧਾਰੀ ਕਾਂਗਰਸੀ ਵਿਧਾਇਕਾ ਭਾਜਪਾਈ ਸਰਪੰਚ ਕੋਲੋਂ ਖੈਹ ਖ਼ਾ ਰਹੀ ਸੀ।ਹਾਲਾਂਕਿ ਮਾਮਲਾ ਸਾਹਮਣੇ ਆਉਣ ਮਗਰੋਂ ਵਿਧਾਇਕਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਚੰਦੂ ਦੇਵੀ ਸਰਪੰਚ ਸੀ ਕਿਉਂਕਿ ਉਨ੍ਹਾਂ ਦਾ ਚਿਹਰਾ ਸਾੜੀ ਦੇ ਪੱਲੇ ਨਾਲ ਲੁਕਿਆ ਹੋਇਆ ਸੀ ਜਿਸ ਕਾਰਨ ਉਹ ਸਰਪੰਚ ਨੂੰ ਪਛਾਣ ਨਹੀਂ ਸਕੀ ਬਲਕਿ ਵਿਧਾਇਕਾ ਨੂੰ ਲਗਿਆ ਕਿ ਚਿਹਰੇ ਅੱਗੇ ਪੱਲਾ ਕਰਕੇ ਮੰਚ ਤੇ ਬੈਠੀ ਇਹ ਔਰਤ ਸ਼ਾਇਦ ਕੋਈ ਸ਼ਿਕਾਇਤ ਕਰਨ ਲਈ ਆ ਕੇ ਬੈਠ ਗਈ ਹੈ।

Show More

Related Articles

Leave a Reply

Your email address will not be published. Required fields are marked *

Close