Punjab

ਸੰਗਰੂਰ ’ਚ ਵਿਦਿਆਰਥੀਆਂ ਦਾ ਰੋਹ–ਭਰਪੂਰ ਧਰਨਾ

ਸਰਕਾਰੀ ਰਣਬੀਰ ਕਾਲਜ (ਸੰਗਰੂਰ) ਸਮੇਤ ਜਿਲੇ ਦੀਆਂ ਸੱਤ ਸਰਕਾਰੀ ਸੰਸਥਾਵਾਂ ਵੇਚਣ ਦੇ ਵਿਰੋਧ ਵਿੱਚ ਵਿੱਦਿਆਰਥੀਆਂ ਵੱਲੋਂ ਸੰਗਰੂਰ ਸਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕਰਨ ਤੋਂ ਬਾਅਦ ਨਾਇਬ ਤਹਿਸੀਲਦਾਰ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਰਾਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ-ਪੱਤਰ ਦਿੱਤਾ ਗਿਆ ਅਤੇ ਉਸਤੋਂ ਬਾਅਦ ਦੋ ਘੰਟੇ ਦੇ ਕਰੀਬ ਧਰਨਾ ਲਗਾਇਆ ਗਿਆ। ਇਸ ਮੌਕੇ ਵਿੱਦਿਆਰਥੀ ਆਗੂਆਂ ਆਖਿਆ ਕਿ ਪਿਛਲੇ ਕਈ ਦਿਨਾਂ ਤੋਂ ਕਾਲਜ ਦੀਆਂ ਚਾਰ ਵਿੱਦਿਆਰਥੀ ਜੱਥੇਬੰਦੀਆਂ ਵੱਲੋਂ ਸਰਕਾਰੀ ਰਣਬੀਰ ਕਾਲਜ ਸੰਗਰੂਰ ਸਮੇਤ ਜਿਲੇ ਦੀਆਂ ਸੱਤ ਸਰਕਾਰੀ ਸੰਸਥਾਵਾਂ ਵੇਚਣ ਖਿਲਾਫ ਸੰਘਰਸ ਕੀਤਾ ਜਾ ਰਿਹਾ ਪਰ ਅਜੇ ਤੱਕ ਇਸ ਮਸਲੇ ਉੱਪਰ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਉਲਟਾ ਕਾਲਜ ਮੈਨੇਜਮੈਂਟ ਵੀ ਕਥਿਤ ਤੌਰ ਉੱਤੇ ਵਿੱਦਿਆਰਥੀਆਂ ਦੇ ਸੰਘਰਸ਼ ਨੂੰ ਕੁਚਲਣ ਲੱਗੀ ਹੋਈ ਹੈ ਜਿਸ ਤਹਿਤ ਅੱਜ ਵਿੱਦਿਆਰਥੀ ਆਗੂਆਂ ਨੂੰ ਦਾਖ਼ਲ ਹੋਣ ਤੋਂ ਰੋਕਿਆ ਗਿਆ ਅਤੇ ਕਾਲਜ ਅੰਦਰ ਵੱਡੀ ਗਿਣਤੀ ਵਿੱਚ ਪੁਲਿਸ ਬੁਲਾ ਕੇ ਦਹਿਸਤ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ, ਜਿਸਦਾ ਵਿੱਦਿਆਰਥੀਆਂ ਨੇ ਮੈਨੇਜਮੈਂਟ ਅਤੇ ਪੁਲੀਸ ਦੀ ਦਹਿਸਤ ਨੂੰ ਤੋੜਦੇ ਹੋਏ ਆਗੂਆਂ ਦੀ ਐਂਟਰੀ ਕਰਵਾਈ। ਉਹਨਾਂ ਆਖਿਆ ਕਿ ਪਿਛਲੇ ਦਿਨੀ ਡਰੇਨੇਜ਼ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਵੱਲੋਂ ਅਦਾਲਤ ਵਿੱਚ ਪਹੁੰਚ ਕੇ ਦੋ ਹਫਤਿਆ ਦਾ ਸਮਾ ਮੰਗਣਾ ਵੀ ਰਸਮੀ ਡਰਾਮਾ ਹੀ ਕੀਤਾ ਹੈ, ਜੋ ਕਿ ਇਸ ਮਸਲੇ ਦਾ ਕੋਈ ਠੋਸ ਹੱਲ ਨਹੀਂ ਹੈ, ਜਿਸ ਤੋਂ ਕਿ ਵਿੱਦਿਆਰਥੀ ਸੰਤੁਸ਼ਟ ਨਹੀਂ ਹਨ, ਕਿਉਕਿ ਇਸ ਰਾਹੀ ਸਰਕਾਰ ਵਿੱਦਿਆਰਥੀਆਂ ਦਾ ਧਿਆਨ ਇਸ ਮਸਲੇ ਤੋਂ ਲਾਂਭੇ ਲਿਜਾਣਾ ਚਹੁੰਦੀ ਹੈ।
ਬੁਲਾਰਿਆਂ ਨੇ ਗੱਲ ਸਪੱਸ਼ਟ ਕਰਦਿਆ ਕਿਹਾ ਕਿ ਸਰਕਾਰ ਆਨੇ-ਬਹਾਨੇ ਜਨਤਕ ਸੰਸਥਾਵਾਂ ਨੂੰ ਵੇਚਣ ਲੱਗੀ ਹੋਈ ਹੈ। ਕੈਪਟਨ ਸਰਕਾਰ ਸੱਤਾ ਵਿੱਚ ਵਾਅਦਾ ਤਾਂ ਘਰ-ਘਰ ਨੌਕਰੀ ਦਾ ਕਰਕੇ ਆਈ ਸੀ ਪਰ ਆਉਦਿਆਂ ਹੀ ਜਨਤਕ ਸੰਸਥਾਵਾਂ ਨੂੰ ਹੋਰਨਾਂ ਸਭ ਸਰਕਾਰਾਂ ਨਾਲੋ ਤੇਜੀ ਨਾਲ ਵੇਚਣ ਦਾ ਵਾਢਾ ਧਰਿਆ ਹੋਇਆ ਹੈ। ਇਸਦੀ ਪਹਿਲੀ ਮਿਸਾਲ 800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ,ਅਧਿਆਪਕ ਦੀਆਂ ਤਨਖਾਹਾ ਵਿੱਚ ਕੱਟ ਲਾਉਣਾ, ਡਾਕਟਰਾਂ ਤੋਂ ਬਿਨਾਂ ਸਰਕਾਰੀ ਹਸਪਤਾਲਾ ਦੀ ਖਸਤਾ ਹੋਈ ਪਈ ਹਾਲਤ ਅਤੇ ਮੌਜੂਦਾ ਰਣਬੀਰ ਕਾਲਜ ਵੇਚਣਾ ਹਨ ਦੂਸਰੇ ਪਾਸੇ ਇਸ ਸਰਕਾਰ ਕੋਲ ਆਪਣੇ ਮੰਤਰੀਆਂ ਦੀਆਂ ਤਨਖਾਹਾਂ ਵਧਾਉਣ ਲਈ ਵਾਧੂ ਪੈਸੇ ਹਨ।

Show More

Related Articles

Leave a Reply

Your email address will not be published. Required fields are marked *

Close