National

ਹੋਲੀ ਮੌਕੇ ਮੁੰਬਈ ’ਚ ਸਾੜੇ ਜਾਣਗੇ ਮਸੂਦ ਅਜ਼ਹਰ ਤੇ ਪਬਜੀ ਦੇ ਪੁਤਲੇ

ਦੇਸ਼ ਭਰ ਚ 21 ਮਾਰਚ ਨੂੰ ਮਨਾਏ ਜਾਣ ਵਾਲੇ ਹੋਲੀ ਦੇ ਤਿਓਹਾਰ ਦੀਆਂ ਕੋਸ਼ਿਸ਼ਾਂ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਰੰਗਾਂ ਚ ਡੁੱਬਣ ਤੋਂ ਪਹਿਲਾਂ ‘ਹੋਲੀਕਾ ਦਹਿਨ’ ਦਾ ਸਮਗਾਮ ਹੋਵੇਗਾ। ਅੱਜ ਬੁੱਧਵਾਰ ਦੀ ਸ਼ਾਮ ਦੇਸ਼ ਦੇ ਸਾਰਿਆਂ ਸੂਬਿਆਂ ਚ ਹੋਲੀਕਾ ਦਹਿਨ ਦੀ ਰਵਾਇਤ ਪੂਰੀ ਕੀਤੀ ਜਾਵੇਗੀ।
ਹਿੰਦੁਤਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਹੋਲੀਕਾ ਦਹਿਨ ਦੀਆਂ ਤਿਆਰੀਆਂ ਵਿਚਕਾਰ ਮੁੰਬਈ ਦੇ ਵਰਲੀ ਇਲਾਕਿਆਂ ਚ ਕੁਝ ਅਜਿਹਾ ਹੋਇਆ ਹੈ ਜਿਸ ਨਾਲ ਹਰੇਕ ਕਿਸੇ ਦਾ ਧਿਆਨ ਕੀਤੇ ਇੰਤਜ਼ਾਮ ਵੱਲ ਖੁੱਦ ਹੀ ਖਿੱਚਿਆ ਜਾ ਰਿਹਾ ਹੈ। ਵਰਲੀ ਇਲਾਕੇ ਚ ਹੋਲੀਕਾ ਬਾਲਣ ਦੇ ਨਾਲ ਹੀ ਜੈਸ਼ ਹੈ ਮੁਹੰਮਦ (Jaish-e-Mohammed) ਸਰਗਨਾ ਮਸੂਦ ਅਜ਼ਹਰ (Masood Azhar) ਦੇ ਪੁਤਲੇ ਵੀ ਸਾੜੇ ਜਾਣਗੇ।
ਪੁਲਵਾਮਾ ਹਮਲੇ ਦੇ ਮਾਸਟਰ ਮਾਇੰਡ ਅੱਤਵਾਦੀ ਮਸੂਦ ਅਜ਼ਹਰ ਤੋਂ ਇਲਾਵਾ ਮੁੰਬਈ ਚ PUBG ਗੇਮ ਦਾ ਵੀ ਪੁਤਲਾ ਬਣਾਇਆ ਗਿਆ ਹੈ। ਇਸ ਪੁਤਲੇ ਨੂੰ ਹੋਲੀਕਾ ਦਹਿਨ ਸਮਾਗਮ ਮੌਕੇ ਹੀ ਸਾੜਿਆ ਜਾਵੇਗਾ। ਇਸ ਤਰ੍ਹਾਂ ਦੇ ਨਵੇਕਲੇ ਹੋਲੀਕਾ ਦਹਿਨ ਸਗਾਮਤ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅੱਤਵਾਦੀ ਮਸੂਦ ਅਜ਼ਹਰ ਦੇ ਪੁਤਲੇ ਨੂੰ ਸਾੜਨ ਦਾ ਟੀਚਾ ਅੱਤਵਾਦ ਨੂੰ ਇਸ ਦੁਨੀਆ ਤੋਂ ਖਤਮ ਦਾ ਸੰਦੇਸ਼ ਦੇਣਾ ਹੈ।

Show More

Related Articles

Leave a Reply

Your email address will not be published. Required fields are marked *

Close