Canada

ਸਿਟੀ ਆਫ ਕੈਲਗਰੀ ਨੇ ਜਨਤਕ ਥਾਵਾਂ ’ਤੇ ਕੋਵਿਡ-19 ਹੁਕਮਾਂ ਦੀ ਉਲੰਘਣਾ ਕਰਨ ’ਤੇ 33 ਲੋਕਾਂ ਨੂੰ ਲਾਇਆ ਜੁਰਮਾਨਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਵਿਚ ਕਰੋਨਾ ਮਹਾਮਾਰੀ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਵਿਚ ਪੁਲਸ ਨੇ 30 ਲੋਕਾਂ ਦੇ ਜ਼ੁਰਮਾਨੇ ਦੇ ਟਿਕਟ ਕੱਟੇ ਹਨ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ 27 ਲੋਕਾਂ ਨੂੰ ਬਿਨਾਂ ਮਾਸਕ ਦੇ ਹੋਣ ਕਾਰਨ ਜੁਰਮਾਨੇ ਲਗਾਏ ਜਨਤਕ ਥਾਵਾਂ ’ਤੇ ਸਿਹਤ ਨਿਯਮਾਂ ਦੀ ਉਲੰਘਣਾ ਦੇ 6 ਮਾਮਲਿਆਂ ਵਿਚ ਟਿਕਟ ਜਾਰੀ ਕੀਤੇ ਗਏ।
ਸ਼ਹਿਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 15 ਮਾਰਚ ਨੂੰ ਫੇਅਰਵਿਊ ਬੈਪਟਿਸਟ ਚਰਚ ਵਿਚ ਕਰਮਚਾਰੀਆਂ ਨੂੰ ਦੋ ਟਿਕਟ ਦਿੱਤੇ ਗਏ। ਉਲੰਘਣ ਸਮਾਜਿਕ ਗੜਬੜੀ ਦੀ ਕਮੀ ਅਤੇ ਇਕ ਇਨਡੋਰ ਸਭਾ ਆਯੋਜਿਤ ਕਰਨ ਦੇ ਸੰਬੰਧ ਵਿਚ ਦੋਸ਼ੀ ਪਾਏ ਜਾਣ ’ਤੇ ਟਿਕਟ ਜਾਰੀ ਕੀਤਾ ਗਿਆ। ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਮੂੰਹ ’ਤੇ ਮਾਸਕ ਜ਼ਰੂਰ ਪਹਿਨੋ ਅਤੇ ਇਕ-ਦੂਜੇ ਵਿਚਾਲੇ ਸਮਾਜਿਕ ਦੂਰੀ ਵੀ ਬਣਾ ਕੇ ਰੱਖੋ।

Show More

Related Articles

Leave a Reply

Your email address will not be published. Required fields are marked *

Close