Canada

ਐਡਮਿੰਟਨ ਵਿਚ ਕੋਵਿਡ-19 ਵੈਕਸੀਨੇਸ਼ਨ ਦੇ ਸ਼ਾਟ ਪੇਸ਼ ਕਰਨ ਵਾਲੀਆਂ ਫਾਰਮੇਸੀਆਂ ਦੀ ਗਿਣਤੀ ਵਿਚ ਵਾਧਾ

ਐਡਮਿੰਟਨ (ਦੇਸ ਪੰਜਾਬ ਟਾਈਮਜ਼)- ਜੂਨ ਦੇ ਅੰਤ ਤੱਕ ਹਰ ਬਾਲਗ ਐਲਬਰਟਨ ਨੂੰ ਕੋਵਿਡ-19 ਦੀ ਪਹਿਲੀ ਖੁਰਾਕ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਯਤਨ ਵਜੋਂ ਸੂਬਾ ਸਰਕਾਰ ਕਰੋਨਾ ਸ਼ਾਟ ਦੀ ਪੇਸ਼ਕਸ਼ ਕਰਨ ਵਾਲੀਆਂ ਫਾਰਮੇਸੀਆਂ ਦੀ ਸੂਚੀ ਵਿਚ ਵਿਸਥਾਰ ਕਰ ਰਹੀ ਹੈ।
ਪ੍ਰੀਮੀਅਰ ਜੇਸਨ ਕੈਨੀ ਅਤੇ ਸਿਹਤ ਮੰਤਰੀ ਟਾਇਲਰ ਸ਼ੈਡਰੋ ਨੇ ਵੀਰਵਾਰ ਨੂੰ ਕਿਹਾ ਕਿ ਮਾਰਚ ਤੋਂ ਫਾਰਮੇਸੀਆਂ ਦੀ ਗਿਣਤੀ ਜਿਹੜੀ ਕੋਵਿਡ-19 ਵੈਕਸਿਨ ਦੇ ਸਕਦੀ ਹੈ 100 ਤੋਂ ਵੱਧ ਕੇ 259 ਹੋ ਗਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਹਫਤੇ ਦੇ ਅੰਤ ਤੱਕ 66000 ਦੇ ਕਰੀਬ ਖੁਰਾਕਾਂ ਦੇਣ ਦੀ ਉਮੀਦ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਜੇ ਅਲਬਰਟਾ ਓਟਾਵਾ ਤੋਂ ਬਿਨਾਂ ਦੇਰੀ ਕਰੋਨਾ ਟੀਕਿਆਂ ਦੀ ਖੁਰਾਕ ਬਿਨਾਂ ਦੇਰੀ ਮੰਗਵਾਉਂਦਾ ਹੈ ਤਾਂ ਕੋਵਿਡ-19 ਵੈਕਸੀਨ ਦੀ ਪੇਸ਼ਕਸ਼ ਕਰਨ ਵਾਲੀਆਂ ਫਾਰਮੇਸੀਆਂ ਦੀ ਗਿਣਤੀ 1300 ਹੋ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close