Canada

ਅਲਬਰਟਾ ਦੀਆਂ ਸੁਪਰਮਾਰਕੀਟ ਅਤੇ ਸਟੋਰਾਂ ਵਿਚ ਕਰੋਨਾ ਦੇ 20 ਨਵੇਂ ਕੇਸ ਸਾਹਮਣੇ ਆਏ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਵਿਚ ਕਰੋਨਾ ਦੇ ਮਾਮਲੇ ਘਟਣ ਦਾ ਨਾਮ ਨਹੀਂ ਲੈ ਰਹੇ ਹਨ। ਹਾਲਾਂਕਿ ਸੂਬੇ ਵਿਚ ਵੈਕਸੀਨ ਦੀ ਨਵੀਂ ਖੇਪ ਪਹੁੰਚ ਚੁੱਕੀ ਹੈ ਅਤੇ ਵੈਕਸੀਨੇਸ਼ਨ ਵੀ ਸ਼ੁਰੂ ਹੋ ਚੁੱਕੀ ਹੈ ਪਰ ਫਿਰ ਵੀ ਕਰੋਨਾ ਦੇ ਵਧਦੇ ਮਾਮਲੇ ਚਿੰਤਾ ਦਾ ਵਿਸ਼ਾ ਹੈ। ਸਿਹਤ ਅਧਿਕਾਰੀਆਂ ਦੇ ਅਨੁਸਾਰ ਸਟੋਰਾਂ ਅਤੇ ਸੁਪਰ ਮਾਰਕੀਟਾਂ ਵਿਚ ਲੋਕਾਂ ਦੀ ਭੀੜ ਅਤੇ ਜ਼ਿਆਦਾ ਆਵਾਜਾਈ ਦੇ ਕਾਰਨ ਕਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਇਥੇ ਸੁਪਰਮਾਰਕੀਟ ਦੇ ਫਾਰਮੇਸੀਆਂ ਵਿਚ ਕਰਮਚਾਰੀਆਂ ਵਿਚ ਕੋਵਿਡ ਦੇ ਲਗਭਗ ਦੋ ਦਰਜਨ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਲੋਬਲਾਵ ਕੰਪਨੀਜ਼ ਲਿਮਟਿਡ, ਸੋਬੀਜ਼ ਇੰਕ ਅਤੇ ਕੋ-ਓਪ ਸਾਰੇ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਆਪਣੇ ਕਰਮਚਾਰਆਂ ਵਿਚ ਕੇਸਾਂ ਦੀ ਗਿਣਤੀ ਦਾ ਪਤਾ ਲਗਾ ਰਹੇ ਹਨ।
ਹਰੇਕ ਕੰਪਨੀ ਨੇ ਆਪਣੇ ਪ੍ਰੋਡਕਟ ਆਨਲਾਈਨ ਸੇਲ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਗਾਹਕ ਆਪਣੀ ਸਿਹਤ ਦੀ ਸੁਰੱਖਿਆ ਕਰਦੇ ਹੋਏ ਸ਼ਾਪਿੰਗ ਕਰ ਸਕਣ।

Show More

Related Articles

Leave a Reply

Your email address will not be published. Required fields are marked *

Close