Canada

ਐਨ. ਡੀ. ਪੀ. ਸਮਰਥਕ ਨੂੰ ਪਾਰਟੀ ਨੂੰ ਦਿੱਤੇ ਨਾਜਾਇਜ਼ ਦਾਨ ਦੇਣ ਕਾਰਨ 7330 ਡਾਲਰ ਜੁਰਮਾਨੇ ਦਾ ਹੁਕਮ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਫੈਡਰਲ ਇਲੈਕਸ਼ਨਜ਼ ਵਾਚਡੌਗ ਨੇ ਇਕ ਵਿਅਕਤੀ ਨੂੰ ਸਾਲ 2015 ਤੋਂ 2017 ਵਿਚਕਾਰ ਵੱਖ-ਵੱਖ ਉਮੀਦਵਾਰਾਂ ਨੂੰ ਗੈਰ ਕਾਨੂੰਨੀ ਦਾਨ ਦੇਣ ਦੇ ਦੋਸ਼ ਵਿਚ ਫੜਿਆ ਸੀ। ਹੁਣ ਐਨ. ਡੀ. ਪੀ. ਦੇ ਇਸ ਸਮਰਥਕ ਨੂੰ 7330 ਡਾਲਰ ਦਾ ਜੁਰਮਾਨਾ ਅਦਾ ਕਰਨਾ ਪਵੇਗਾ।
ਸ਼ੁੱਕਰਵਾਰ ਨੂੰ ਕੈੇਨੇਡਾ ਇਲੈਕਸ਼ਨਜ਼ ਕਮਿਸ਼ਨ ਡਾਰਟਮੂਥ, ਐਨ. ਐਸ. ਦੁਆਰਾ ਪ੍ਰਕਾਸ਼ਤ ਇਕ ਸਮਝੌਤੇ ਦੇ ਅਨੁਸਾਰ ਡੈਨਿਸ ਥੈਮਨ ਨੇ 2015 ਵਿਚ ਨੋਵਾ ਸਕੋਸ਼ੀਆ ਅਤੇ ਓਂਟਾਰੀਓ ਵਿਚ ਐਨ. ਡੀ. ਪੀ.ਦੇ ਚਾਰ ਉਮੀਦਵਾਰਾਂ ਨੂੰ 6600 ਡਾਲਰ ਦਾਨ ਕੀਤਾ ਸੀ। ਕਮਿਸ਼ਨ ਦੇ ਦਫਤਰ ਦੇ ਅਨੁਸਾਰ ਕਿਸੇ ਵੀ ਪਾਰਟੀ ਦੇ ਉਮੀਦਵਾਰਾਂ ਨੂੰ ਦਾਨ ਦੀ ਹੱਦ 1500 ਡਾਲਰ ਨਿਰਧਾਰਤ ਹੈ ਪਰ ਡੈਨਿਸ ਵੱਲੋਂ ਇਸ ਰਕਮ ਦੀ ਕਾਨੂੰਨੀ ਹੱਦ ਨਾਲੋਂ ਚਾਰ ਗੁਣਾ ਵੱਧ ਰਕਮ ਦਿੱਤੀ ਗਈ।
ਫਿਰ 2017 ਵਿਚ ਥੈਮਨ ਨੇ ਇਕ ਵਾਰ ਫਿਰ ਤੋਂ ਚਾਰਲੀ ਐਂਗਲ, ਨਿੱਕੀ ਏਸ਼ਟਨ, ਗਾਯ ਕੈਰਨ ਅਤੇ ਜਗਮੀਤ ਸਿੰਘ ਨੂੰ ਉਪਹਾਰਾਂ ਦੇ ਰਾਹੀਂ 739 ਡਾਲਰ ਦੀ ਰਕਮ ਦਾਨ ਕੀਤੀ।
ਕਮਿਸ਼ਨ ਦੇ ਅਨੁਸਾਰ ਐਨ. ਡੀ. ਪੀ. ਨੇ ਪਾਰਟੀ ਨੂੰ ਦਿੱਤੇ ਇਸ ਗੈਰ ਕਾਨੂੰਨੀ ਚੰਦੇ ਦਾ ਵੱਡਾ ਹਿੱਸਾ ਪਹਿਲਾਂ ਹੀ ਥੈਮਨ ਨੂੰ ਵਾਪਸ ਕਰ ਦਿੱਤਾ ਹੈ। ਪਰ ਰਕਮ ਰੱਖਣ ਵਿਚ ਸਮਰੱਥ ਹੋਣ ਤੋਂ ਦੂਰ ਐਨ. ਡੀ. ਪੀ. ਸਮਰਥਕ ਨੂੰ ਕਾਨੂੰਨੀ ਹੱਦ ਨਾਲੋਂ ਵੱਧ ਦਾਨ ਦਿੱਤੀ ਕੁਲ ਰਕਮ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਨਾਲ ਹੀ ਸਰਕਾਰ ਨੂੰ ਜ਼ੁਰਮਾਨਾ ਵੀ ਦੇਣਾ ਹੋਵੇਗਾ।
ਅਨੁਪਾਲਨ ਸਮਝੌਤੇ ਦੇ ਨਿਯਮਾਂ ਅਤੇ ਸ਼ਰਤਾਂ ਦੇ ਹਿੱਸੇ ਦੇ ਰੂਪ ਵਿਚ ਥੀਮਨ ਕੈਨੇਡਾ ਦੇ ਰਸੀਵਰ ਜਨਰਲ ਨੂੰ 7339 ਡਾਲਰ ਦਾ ਭੁਗਤਾਨ ਕਰਨ ਦੇ ਲਈ ਸਹਿਮਤ ਹੋਇਆ ਹੈ ਜਿਸ ਵਿਚੋਂ 5830 ਡਾਲਰ ਕੁਲ ਗੈਰ ਕਾਨੂੰਨੀ ਯੋਗਦਾਨ ਦੇਣ ਲਈ ਅਤੇ 1500 ਡਾਲਰ ਭਵਿੱਖ ਵਿਚ ਅਜਿਹੀ ਗਲਤੀ ਨਾ ਕਰਨ ਦੇ ਜ਼ੁਰਮਾਨੇ ਦੇ ਤੌਰ ’ਤੇ ਅਦਾ ਕਰਨੇ ਪੈਣਗੇ। ਥੈਮਨ ਦਾ ਪਾਰਟੀ ਦੇ ਖਜ਼ਾਨੇ ਵਿਚ ਲਗਾਤਾਰ ਅਤੇ ਵੱਡਾ ਯੋਗਦਾਨ ਰਿਹਾ ਹੈ। ਇਲੈਕਸ਼ਨ ਕੈਨੇਡਾ ਦੇ ਰਿਕਾਰਡ ਦੇ ਅਨੁਸਾਰ ਥੈਮਨ ਨੇ 2014 ਤੋਂ ਹੁਣ ਤੱਕ 100 ਤੋਂ ਜ਼ਿਆਦਾ ਵਾਰ ਦਾਨ ਰਾਹੀਂ ਐਨ. ਡੀ. ਪੀ. ਨੂੰ ਹਜ਼ਾਰਾਂ ਡਾਲਰ ਦਿੱਤੇ ਹਨ।

Show More

Related Articles

Leave a Reply

Your email address will not be published. Required fields are marked *

Close