Canada

ਤਿੰਨ ਮਹਿਲਾਵਾਂ ਨਾਲ ਸਰੀਰਕ ਸ਼ੋਸ਼ਣ ਅਤੇ ਘਰੇਲੂ ਹਿੰਸਾ ਦੇ ਮਾਮਲੇ ਵਿਚ ਇਕ ਵਿਅਕਤੀ ’ਤੇ ਮਾਮਲਾ ਦਰਜ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਪੁਲਸ ਨੇ ਕਈ ਮਹਿਲਾਵਾਂ ਨਾਲ ਸ਼ਰੀਰਕ ਅਤੇ ਯੌਨ ਸ਼ੋਸ਼ਨ ਦੀ ਰਿਪੋਰਟ ਤੋਂ ਬਾਅਦ ਇਕ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਹੈ। ਕੈਲਗਰੀ ਪੁਲਸ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ਦੇ ਅਨੁਸਾਰ ਮਈ ਮਹੀਨੇ ਵਿਚ ਇਕ ਮਹਿਲਾ ਨੇ ਆਪਣੇ ਨਾਲ ਹੋਏ ਯੌਨ ਸ਼ੋਸ਼ਣ ਅਤੇ ਹਿੰਸਾ ਦੀ ਰਿਪੋਰਟ ਦਰਜ ਕਰਵਾਈ ਸੀ। ਉਸ ਮਹਿਲਾ ਨੇ ਦੋ ਹੋਰ ਮਹਿਲਾਵਾਂ ਦੇ ਨਾਮ ਦੱਸੇ ਜਿਨ੍ਹਾਂ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ’ਤੇ ਵੀ ਉਸ ਵਿਅਕਤੀ ਨੇ ਹਿੰਸਾ ਕੀਤੀ। ਪੁਲਸ ਨੇ ਦੱਸਿਆ ਕਿ ਤਿੰਨਾਂ ਮਹਿਲਾਵਾਂ ਨਾਲ ਪਿਛਲੇ 10 ਸਾਲ ਤੱਕ ਕੁੱਟਮਾਰ ਕੀਤੀ ਗਈ।
ਸਟਾਫ ਸਰਜੈਂਟ ਨੇ ਕਿਹਾ ਕਿ ਕਥਿਤ ਦੋਸ਼ੀ ਵੱਲੋਂ ਕੀਤੀ ਗਈ ਹਿੰਸਾ ਦਾ ਪੱਧਰ ਬਹੁਤ ਨਿੰਦਣਯੋਗ ਹੈ। ਅਸੀਂ ਪੀੜਤ ਮਹਿਲਾਵਾਂ ਦੀ ਹਰ ਸੰਭਵ ਮਦਦ ਕਰਾਂਗੇ। ਪੁਲਸ ਸੇਵਾ ਨੇ ਦੋਸ਼ ਲਗਾਇਆ ਕਿ ਦੋਸ਼ੀ ਨੇ ਹਰੇਕ ਮਹਿਲਾ ਨਾਲ ਆਪਣੇ ਸੰਬੰਧਾਂ ਦੌਰਾਨ ਉਨ੍ਹਾਂ ਦਾ ਸ਼ਰੀਰਕ ਸ਼ੋਸ਼ਣ ਕੀਤਾ। ਜਿਸ ਕਾਰਨ ਮਹਿਲਾਵਾਂ ਨੂੰ ਸ਼ਰੀਰਕ ਬੀਮਾਰੀਆਂ ਦਾ ਵੀ ਸਾਹਮਣਾ ਕਰਨਾ ਪਿਆ।

Show More

Related Articles

Leave a Reply

Your email address will not be published. Required fields are marked *

Close