Canada

ਕੋਵਿਡ-19 ਮਹਾਮਾਰੀ ਕਾਰਨ ਏਅਰ ਕੈਨੇਡਾ ਨੂੰ ਉਮੀਦ ਨਾਲੋਂ ਵੱਡਾ ਨੁਕਸਾਨ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਏਅਰ ਕੈਨੇਡਾ ਨੇ ਸ਼ੁੱਕਰਵਾਰ ਨੂੰ ਉਮੀਦ ਤੋਂ ਵੱਧ ਤਿਮਾਹੀ ਨੁਕਸਾਨ ਦਰਜ ਕੀਤਾ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਦੇਸ਼ ਵਿਚ ਯਾਤਰਾ ਨਿਯਮਾਂ ਵਿਚ ਪਾਬੰਦੀਆਂ ਕਾਰਨ ਯਾਤਰੀਆਂ ਦੀ ਆਵਾਜਾਈ ਵਿਚ ਕਮੀ ਆਈ ਹੈ। ਮਹਾਮਾਰੀ ਦੇ ਕਾਰਨ 16 ਮਹੀਨੇ ਦੀ ਪਾਬੰਦੀ ਲਗਾਉਣ ਤੋਂ ਬਾਅਦ ਕੈਨੇਡਾ 9 ਅਗਸਤ ਤੋਂ ਪੂਰੀ ਤਰ੍ਹਾਂ ਟੀਕੇ ਲਗਾਏ ਗਏ ਅਮਰੀਕੀ ਸੈਲਾਨੀਆਂ ਨੂੰ ਦੇਸ਼ ਵਿਚ ਹਵਾਈ ਮਾਰਗ ਰਾਹੀਂ ਦਾਖਲ ਹੋਣ ਦੇਵੇਗਾ। ਚੀਫ ਐਗਜੈਕਟਿਵ ਅਫਸਰ ਮਾਈਕਲ ਰੁਸੇਉ ਨੇ ਕਿਹਾ ਕਿ ਪੂਰੀ ਤਰ੍ਹਾਂ ਟੀਕੇ ਲਗਾ ਚੁੱਕੇ ਕੈਨੇਡੀਅ੍ਵ ਲਈ ਕੁਆਰੰਟੀਨ ਪੀਰੀਅਡ ਖਤਮ ਹੋ ਚੁੱਕਾ ਹੈ ਅਤੇ ਜੂਨ ਵਿਚ ਐਲਾਨੇ ਗਏ ਹੋਰ ਯਾਤਰਾ ਪਾਬੰਦੀਆਂ ਨੂੰ ਹਟਾਉਣ ਨਾਲ ਬੁਕਿੰਗ ਵਿਚ ਮਹੱਤਵਪੂਰਨ ਵਾਧਾ ਹੋਵੇਗਾ।
ਕੈਨੇਡੀਅਨ ਕੈਰੀਅਰ ਨੇ ਦੂਜੀ ਤਿਮਾਹੀ ਦੌਰਾਨ ਪ੍ਰਤੀ ਦਿਨ 8 ਮਿਲੀਅਨ ਡਾਲਰ ਦੀ ਸ਼ੁੱਧ ਨਕਦੀ ਹਾਸਲ ਕੀਤੀ ਜੋ ਇਸ ਦੇ ਪਿਛਲੇ ਅਨੁਮਾਨਾਂ ਨਾਲੋਂ ਘੱਟ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀ ਤਿਮਾਹੀ ਤੱਕਪ੍ਰਤੀ ਦਿਨ 3 ਮਿਲੀਅਨ ਅਤੇ 5 ਮਿਲੀਅਨ ਡਾਲਰ ਦੇ ਵਿਚਕਾਰ ਹੋਰ ਸੁਧਾਰ ਕਰੇਗੀ।
ਏਅਰ ਕੈਨੇਡਾ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਆਪਣੇ ਅੰਤਰਰਾਸ਼ਟਰੀ ਗਰਮੀ ਦੇ ਪ੍ਰੋਗਰਾਮ ਦੀ ਘੋਸ਼ਣਾ ਕੀਤੀ ਸੀ। ਏਅਰ ਕੈਨੇਡਾ ਨੇ 17 ਮਾਰਗਾਂ ਅਤੇ 11 ਡੈਸਟੀਨੇਸ਼ਨਾਂ ਨੂੰ ਆਪਣੇ ਹੱਬ ਤੋਂ ਦੁਬਾਰਾ ਸ਼ੁਰੂ ਕੀਤਾ ਹੈ ਕਿਉਂਕਿ ਕੌਮਾਂਤਰੀ ਯਾਤਰਾ ਪਾਬੰਦੀਆਂ ਘੱਟ ਗਈਆਂ ਹਨ।

Show More

Related Articles

Leave a Reply

Your email address will not be published. Required fields are marked *

Close