International

ਮਸੂਦ ਅਜਹਰ ’ਤੇ ਅੱਜ ਰੁਖ ਸਾਫ ਕਰੇਗਾ ਚੀਨ, ਪਾਬੰਦੀ ਲੱਗੀ ਤਾਂ ਹੋਵੇਗੀ ਕਾਰਵਾਈ

ਮਸੂਦ ਅਜਹਰ ਨੂੰ ਸੰਯੁਕਤ ਰਾਸ਼ਟਰ ਵਿਚ ਵਿਸ਼ਵ ਅੱਤਵਾਦੀ ਐਲਾਨ ਕਰਨ ਦੇ ਮਾਮਲੇ ਵਿਚ ਚੀਨ ਦਾ ਰੁਖ ਬੁੱਧਵਾਰ ਨੂੰ ਸਾਫ ਹੋਵੇਗਾ। ਇਸ ਪ੍ਰਸਤਾਵ ੳਤੇ ਸਪੱਸ਼ਟੀਕਰਨ ਮੰਗਣ ਲਈ ਆਖਰੀ ਤਾਰੀਖ 13 ਮਾਰਚ ਹੈ। ਜੇਕਰ ਇਸ ਸਮੇਂ ਵਿਚ ਕੋਈ ਦੇਸ਼ ਸਪੱਸ਼ਟੀਕਰਨ ਨਹੀਂ ਮੰਗਦਾ ਤਾਂ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਦਾ ਰਸਤਾ ਸਾਫ ਹੋ ਜਾਵੇਗਾ। ਚੀਨ ਦੇ ਰੁਖ ਵਿਚ ਬਦਲਾਅ ਹੋਇਆ ਤਾਂ ਇਹ ਇਤਿਹਾਸਕ ਪਹਿਲ ਹੋਵੇਗੀ।
ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਚੀਨ ਨੂੰ ਮੰਨਾਉਣ ਦਾ ਯਤਨ ਕੀਤਾ ਹੈ। ਪ੍ਰੰਤੂ ਅਜੇ ਤੱਕ ਚੀਨ ਨੇ ਆਪਣਾ ਰੁਖ ਸਾਫ ਨਹੀਂ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਸਤਾਵ ਲਿਆਉਣ ਵਾਲੇ ਦੇਸ਼ ਅਮਰੀਕਾ, ਫਰਾਂਸ ਤੇ ਬ੍ਰਿਟੇਨ ਨੇ ਵੀ ਚੀਨ ਨੂੰ ਰਾਜੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਉਤੇ ਜ਼ਿਆਦਾਤਰ ਦੇਸ਼ਾਂ ਦਾ ਦਬਾਅ ਹੈ ਕਿ ਉਹ ਮਸੂਦ ਅਜਹਰ ਦਾ ਬਚਾਅ ਕਰਨਾ ਛੱਡ ਦੇਣ ਤਾਂ ਸੰਭਵ ਹੈ ਕਿ ਇਸ ਕਦਮ ਨਾਲ ਖੇਤਰੀ ਸ਼ਾਂਤੀ ਤੇ ਸਥਿਰਤਾ ਪ੍ਰਭਾਵੀ ਹੋ ਸਕੇ।
ਭਾਰਤ ਨੇ ਸਾਊਥੀ ਅਰਬ ਤੇ ਤੁਰਕੀ ਵਰਗੇ ਦੇਸ਼ਾਂ ਨਾਲ ਵੀ ਸੰਪਰਕ ਬਣਾਕੇ ਮਸੂਦ ਅਜਹਰ ਉਤੇ ਕਾਰਵਾਈ ਨੂੰ ਲੈ ਕੇ ਪਾਕਿਸਤਾਨ ਉਤੇ ਦਬਾਅ ਬਣਾਉਣ ਦਾ ਯਤਨ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਪੂਰੇ ਮਾਮਲੇ ਵਿਚ ਚੀਨ ਦਾ ਰੁਖ ਸਭ ਤੋਂ ਅਹਿਮ ਰਹਿਣ ਵਾਲਾ ਹੈ, ਕਿਉਂਕਿ ਚੀਨ ਨੇ ਹੀ ਵਾਰ ਮਸੂਦ ਅਜਹਰ ਨਾਲ ਜੁੜੇ ਪ੍ਰਸਤਾਵ ਉਤੇ ਰੁਕਾਵਟ ਪਾਈ ਹੈ।
ਪਾਬੰਦੀ ਲੈਣ ਬਾਅਦ ਜਬਤ ਹੋਣਗੀਆਂ ਸਾਰੀਆਂ ਸੰਪਤੀਆਂ
ਭਾਰਤ ਲੰਬੇ ਸਮੇਂ ਤੋਂ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਪ੍ਰਮੁੱਖ ਮੌਲਾਨਾ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨਣ ਦੀ ਮੰਗ ਕਰ ਰਿਹਾ ਹੈ। ਦੁਨੀਆ ਦੇ ਤਿੰਨ ਵੱਡੇ ਤਾਕਤਵਰ ਦੇਸ਼ਾਂ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਸੰਯੁਕਤ ਰਾਸ਼ਟਰ ਵਿਚ 28 ਫਰਵਰੀ ਨੂੰ ਇਸ ਬਾਰੇ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰਸਤਾਵ ਉਤੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਚਰਚਾ ਹੋਣੀ ਹੈ।
ਵਿਸ਼ਵ ਅੱਤਵਾਦੀ ਐਲਾਨਣ ਤੋਂ ਬਾਅਦ ਕੀ ਹੋਵੇਗਾ
ਸੰਯੁਕਤ ਰਾਸ਼ਟਰ ਸੰਘ ਦੇ ਕਿਸੇ ਵੀ ਮੈਂਬਰ ਦੇਸ਼ ਦੀ ਯਾਤਰਾ ਉਤੇ ਰੋਕ ਲਗ ਜਾਵੇਗੀ
ਉਸਦੀ ਸਾਰੀ ਚਲ–ਅਚਲ ਸੰਪਤੀ ਫ੍ਰੀਜ ਕਰ ਦਿੱਤੀ ਜਾਵੇਗੀ
ਸੰਯੁਕਤ ਰਾਸ਼ਟਰ ਨਾਲ ਜੁੜੇ ਦੇਸ਼ ਦੇ ਲੋਕ ਕਿਸੇ ਤਰ੍ਹਾਂ ਦੀ ਮਦਦ ਨਹੀਂ ਦੇ ਸਕਣਗੇ
ਕੋਈ ਵੀ ਦੇਸ਼ ਮਸੂਦ ਨੂੰ ਹਥਿਆਰ ਮੁਹੱਈਆ ਨਹੀਂ ਕਰਾ ਸਕੇਗਾ।
ਚੀਨ ਨੇ ਤਿੰਨ ਵਾਰ ਵੀਟੋ ਕੀਤਾ
ਭਾਰਤ ਪਿਛਲੇ 10 ਸਾਲ ਤੋਂ ਮਸੂਦ ਅਜਹਰ ਨੂੰ ਪਾਬੰਦੀ ਦੀ ਮੰਗ ਕਰ ਰਿਹਾ ਹੈ
ਸਭ ਤੋਂ ਪਹਿਲਾਂ 2009 ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਕਮੇਟੀ ਵਿਚ ਪ੍ਰਸਤਾਵ ਰੱਖਿਆ ਗਿਆ ਸੀ
ਇਸ ਤੋਂ ਬਾਅਦ 2016 ਵਿਚ ਵੀ ਪ੍ਰਸਤਾਵ ਲਿਆਂਦਾ ਗਿਆ, ਪ੍ਰੰਤੂ ਚੀਨ ਨੇ ਰੁਕਾਵਟ ਪਾ ਦਿੱਤੀ
2017 ਵਿਚ ਅਮਰੀਕਾ ਨੇ ਬ੍ਰਿਟੇਨ ਅਤੇ ਫਰਾਂਸ ਦੇ ਸਮਰਥਨ ਨਾਲ ਪ੍ਰਸਤਾਵ ਪਾਸ ਕੀਤਾ ਸੀ ਪ੍ਰੰਤੂ ਚੀਨ ਨੇ ਵੀਟੋ ਕਰ ਦਿੱਤਾ

Show More

Related Articles

Leave a Reply

Your email address will not be published. Required fields are marked *

Close