International

ਚੀਨ, ਪਾਕਿਸਤਾਨ ਆਪਣੇ ਲੜਾਕੂ ਜਹਾਜ਼ JF-17 ਨੂੰ ਕਰ ਰਹੇ ਨੇ ਅਪਗ੍ਰੇਡ

ਚੀਨ ਤੇ ਪਾਕਿਸਤਾਨ ਵਲੋਂ ਸਾਂਝੇ ਤੌਰ ਤੇ ਬਣਾਏ ਆਪਣੇ ਲੜਾਕੂ ਜਹਾਜ਼ JF-17 ਧੰਡਰ ਨੂੰ ਅਪਗ੍ਰੇਡ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਉਹ ਇਸਦੀ ਜੰਗੀ–ਯੋਗਤਾ ਨੂੰ ਵਧਾਉਣਾ ਚਾਹੁੰਦੇ ਹਨ। ਇਸਦੇ ਮੌਜੂਦਾ ਤਕਨੀਕ ਵਾਲੇ ਜਹਾਜ਼ ਨੂੰ ਹਾਲ ਹੀ ਚ ਐਲਓਸੀ ਕੋਲ ਭਾਰਤੀ ਏਅਰ ਫ਼ੋਰਸ ਖਿਲਾਫ਼ ਵਰਤਿਆ ਗਿਆ ਸੀ।
ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਭਾਰਤ ਵਰਗੇ ਮਜ਼ਬੂਤ ਵਿਰੋਧੀਆਂ ਤੋਂ ਪਾਕਿਸਤਾਨ ਆਪਣੀ ਰੱਖਿਆ ਕਰ ਸਕੇਗਾ। ਚੀਨ ਤੇ ਪਾਕਿਸਤਾਨ ਦੁਆਰਾ ਸਾਂਝੇ ਤੌਰ ਤੇ ਬਣਾਏ ਜਹਾਜ਼ ਦੇ ਮੁੱਖ ਡਿਜ਼ਾਇਨਰ ਤੇ ਚੀਨੀ ਸੰਸਦ ਮੈਂਬਰ ਯਾਂਗ ਵੇਈ ਨੇ ਕਿਹਾ ਕਿ JF-17 ਬਲਾਕ 3 ਦਾ ਉਤਪਾਦਨ ਜਾਰੀ ਹੈ ਤੇ ਉਸ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਯਾਂਗ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਆਧੁਨਿਕ ਸੂਚਨਾ ਤਕਨਾਲਜੀ ਦੇ ਹਿਸਾਬ ਨਾਲ ਮਾਰਕ ਸਮਰਥਾ ਵਧਾਉਣਾ ਹੈ।
ਭਾਰਤੀ ਹਵਾਈ ਫ਼ੌਜ ਨੇ ਕਿਹਾ ਸੀ ਕਿ ਉਸਨੇ ਇਸ ਹਮਲੇ ਦੇ ਦੌਰਾਨ ਅਮਰੀਕਾ ਦੁਆਰਾ ਬਣਾਏ ਗਏ F-16 ਨੂੰ ਮਾਰ ਸੁਟਿਆ। ਹਾਲ ਹੀ ਚ ਭਾਰਤੀ ਹਵਾਈ ਫ਼ੌਜ ਨਾਲ ਮੁਕਾਬਲੇ ਚ F-16 ਸਮੇਤ ਲਗਭਗ 2 ਦਰਜਨ ਲੜਾਕੂ ਜਹਾਜ਼ਾਂ ਦੀ ਪਾਕਿਸਤਾਨੀ ਹਵਾਈ ਫ਼ੌਜ ਨੇ ਵਰਤੋਂ ਕੀਤੀ ਸੀ। ਅਜਿਹੇ ਚ ਕਿਹਾ ਜਾ ਰਿਹਾ ਹੈ ਕਿ ਉਸਦਾ ਮੌਜੂਦਾ ਅਵਤਾਰ ਭਾਰਤ ਚ ਸਵਦੇਸ਼ੀ ਬਣਾਏ ਗਏ ਤੇਜਸ ਲੜਾਕੂ ਜਹਾਜ਼ਾਂ ਦੇ ਬਰਾਬਰ ਹੈ।
ਚੀਨ ਚ ਚੱਲ ਰਹੇ ਇਜਲਾਸ ਮਗਰੋਂ ਪ੍ਰੈਸ ਕਾਨਫ਼ਰੰਸ ਦੌਰਾਨ ਯਾਂਗ ਦੀ ਕਹੀਆਂ ਗੱਲਾਂ ਦਾ ਗਲੋਬਲ ਟਾਈਮਜ਼ ਚ ਕਿਹਾ ਗਿਆ, ਸਾਰੇ ਸਬੰਧਤ ਕਾਰਜ ਕੀਤੇ ਜਾ ਰਹੇ ਹਨ। ਯਾਂਗ ਨੇ ਅੱਗੇ ਕਿਹਾ, JF-17 ਦਾ ਤੀਜਾ ਬਲਾਕ ਹਥਿਆਰ ਤੇ ਨਵੀਂ ਸੂਚਨਾ ਪ੍ਰਣਾਲੀ ਨਾਲ ਲੈਸ ਅਤੇ ਅਪਗ੍ਰੇਡ ਹੋਵੇਗਾ।
ਫ਼ੌਜ ਮਾਹਰਾਂ ਵੇਈ ਡੋਗਜੂ ਦਾ ਹਵਾਲਾ ਦਿੰਦਿਆਂ ਇਹ ਕਿਹਾ ਗਿਆ ਹੈ ਕਿ JF-17 ਨੂੰ ਮੁੱਖ ਤੌਰ ਤੇ ਪਾਕਿਸਤਾਨ ਵਰਤਿਆ ਕਰਦਾ ਹੈਾ, ਉਹ ਤੁਰੰਤ ਜੰਗਾਂ ਅਤੇ ਹੋਰਨਾਂ ਮੰਚਾਂ ਤੇ ਆਪਣੀ ਸੂਚਨਾਵਾਂ ਨੂੰ ਸਾਂਝਾ ਕਰ ਸਕਦਾ ਹੈ। ਭਾਰਤ ਵਰਗੇ ਮਜ਼ਬੂਤ ਵਿਰੋਧੀਆਂ ਖਿਲਾਫ਼ ਜੰਗ ਦੌਰਾਨ ਇਸ ਅਪਗ੍ਰੇਡ ਤਕਨੀਕ ਦਾ ਲਾਭ ਲੈ ਸਕਦਾ ਹੈ

Show More

Related Articles

Leave a Reply

Your email address will not be published. Required fields are marked *

Close