International

ਸ਼ਿੰਜੋ ਆਬੇ ਹੱਤਿਆ ਕਾਂਡ ਦੀ ਜਾਂਚ ਨੈਸ਼ਨਲ ਪੁਲਿਸ ਏਜੰਸੀ ਕਰੇਗੀ

ਟੋਕਿਓ- ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਜਪਾਨ ਦੀ ਪ੍ਰੀਮੀਅਮ ਇਨਵੈਸਟੀਗੇਸ਼ਨ ਏਜੰਸੀ ਐਨਪੀਏ ਕਰੇਗੀ। ਗ੍ਰਹਿ ਮੰਤਰਾਲੇ ਨੇ ਦੇਰ ਰਾਤ ਇਸ ਬਾਰੇ ਵਿਚ ਆਦੇਸ਼ ਜਾਰੀ ਕੀਤੇ ਹਨ। ਇਸ ਵਿਚਾਲੇ ਜਪਾਨ ਟਾਈਮਸ ਨੇ ਖ਼ਬਰ ਦਿੱਤੀ ਹੈ ਕਿ ਸ਼ਿੰਜੋ ਆਬੇ ਦੀ ਹੱਤਿਆ ਦੇ ਇਲਜ਼ਾਮ ਵਿਚ ਮੌਕੇ ਤੋਂ ਗ੍ਰਿਫਤਾਰ 42 ਸਾਲਾ ਯਾਮਾਗਾਮੀ ਨੇ ਹਾਲ ਹੀ ਵਿਚ ਨੌਕਰੀ ਤੋਂ ਅਸਤੀਫ਼ਾ ਦਿੱਤਾ ਸੀ। ਨੌਕਰੀ ਛੱਡਣ ਦਾ ਕਾਰਨ ਉਸ ਨੇ ਥਕਾਨ ਦੱਸਿਆ ਸੀ। ਜਪਾਨ ਟਾਈਮਸ ਮੁਤਾਬਕ ਸਭ ਤੋਂ ਪਹਿਲਾਂ ਜਾਂਚ ਇਸ ਗੱਲ ਦੀ ਹੋਵੇਗੀ ਕਿ ਕਿਤੇ ਸਾਬਕਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੋਈ ਲਾਪਰਵਾਹੀ ਤਾਂ ਨਹੀਂ ਹੋਈ। ਇਸ ਨਾਲ ਜੁੜੇ ਤਮਾਮ ਸਵਾਲ ਜਾਂਚ ਏਜੰਸੀ ਐਨਪੀਏ ਖੰਗਾਲੇਗੀ।

Show More

Related Articles

Leave a Reply

Your email address will not be published. Required fields are marked *

Close