Punjab
ਪੰਜਾਬੀ ਐਕਟਰ ਯੁਵਰਾਜ ਹੰਸ ਨੇ ਦੁਕਾਨਦਾਰ ਨਾਲ ਕੀਤੀ ਧੱਕਾਮੁੱਕੀ
ਜਲੰਧਰ- ਜਲੰਧਰ ਤੋਂ ਇੱਕ ਗੁੰਡਾਗਰਦੀ ਦੀ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ। ਮਿਲੀ ਖ਼ਬਰਾਂ ਅਨੁਸਾਰ ਹੰਸਰਾਜ ਹੰਸ ਦਾ ਪੁੱਤਰ ਯੁਵਰਾਜ ਹੰਸ ਦੁਕਾਨ ਤੋਂ ਕੁੱਝ ਸਮਾਨ ਲੈਣ ਗਿਆ ਸੀ। ਦੁਕਾਨਦਾਰ ਨਾਲ ਉਹ ਛੋਟੀ ਜਿਹੀ ਗੱਲ ਪਿੱਛੇ ਬਹਿਸ ਪਿਆ। ਹੱਦ ਉਦੋਂ ਪਾਰ ਹੋ ਗਈ ਜਦੋਂ ਉਹ ਦੁਕਾਨਦਾਰ ਨਾਲ ਧੱਕਾ ਮੁੱਕੀ ਕਰਨ ਲੱਗਾ ਤੇ ਅਪਣੇ ਪਿਤਾ ਨੂੰ ਮਿਲੀ ਸਕਿਓਰਿਟੀ ਦੀ ਵੀ ਦੁਰਵਰਤੋਂ ਕਰਨ ਲੱਗਾ। ਸਕਿਓਰਿਟੀ ਵਾਲੇ ਦੁਕਾਨ ਨੂੰ ਧਮਕਾਉਣ ਲੱਗ ਪਏ ਕਿ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਕੀਤੀ ਤਾਂ ਅੰਜਾਮ ਬੁਰਾ ਹੋੋਵੇਗਾ।