Canada

ਕੈਨੇਡਾ : ਓਟਵਾ ਵਿੱਚ ਅੱਜ ਦਾਖਲ ਹੋਵੇਗਾ ਸੈਂਕੜੇ ਟਰੱਕਾਂ ਦਾ ਕਾਫਲਾ

ਰੋਹ ਵਿੱਚ ਭਰੇ ਅਲਬਰਟਾ ਵਾਸੀਆਂ ਤੇ ਹੋਰਨਾਂ ਪੱਛਮੀ ਇਲਾਕੇ ਨਾਲ ਜੁੜੇ ਲੋਕਾਂ ਦਾ ਕਾਫਲਾ ਮੰਗਲਵਾਰ ਨੂੰ ਓਟਵਾ ਦਾਖਲ ਹੋਵੇਗਾ

ਫੈਡਰਲ ਸਰਕਾਰ ਦੀਆਂ ਊਰਜਾ ਤੇ ਐਨਵਾਇਰਮੈਂਟ ਸਬੰਧੀ ਨੀਤੀਆਂ ਖਿਲਾਫ ਵੱਡੀ ਪੱਧਰ ਉੱਤੇ ਰੋਸ ਪ੍ਰਗਟਾਉਣ ਲਈ ਰੋਹ ਵਿੱਚ ਭਰੇ ਅਲਬਰਟਾ ਵਾਸੀਆਂ ਤੇ ਹੋਰਨਾਂ ਪੱਛਮੀ ਇਲਾਕੇ ਨਾਲ ਜੁੜੇ ਲੋਕਾਂ ਦਾ ਕਾਫਲਾ ਮੰਗਲਵਾਰ ਨੂੰ ਓਟਵਾ ਦਾਖਲ ਹੋਵੇਗਾ।
ਸੈਂਕੜੇ ਦੇ ਕਰੀਬ ਟਰੱਕਾਂ ਦਾ ਇਹ ਕਾਫਲਾ, ਜਿਸ ਨੂੰ ਯੂਨਾਈਟਿਡ ਵੁਈ ਰੋਲ ਦਾ ਨਾਂ ਦਿੱਤਾ ਗਿਆ ਹੈ, ਮੰਗਲਵਾਰ ਨੂੰ ਪਾਰਲੀਆਮੈਂਟ ਹਿੱਲ ਪਹੁੰਚਣ ਦੀ ਉਮੀਦ ਹੈ। ਇਸ ਕਾਫਲੇ ਦੀ ਸ਼ੁਰੂਆਤ ਵੈਲੇਨਟਾਈਨਜ਼ ਡੇਅ ਵਾਲੇ ਦਿਨ ਰੈੱਡ ਡੀਅਰ, ਅਲਬਰਟਾ ਤੋਂ ਹੋਈ ਸੀ। ਇਹ ਕਾਫਲਾ ਚਾਰ ਦਿਨਾਂ ਦੇ ਅੰਦਰ ਪੂਰਬ ਵੱਲ ਕਈ ਥਾਂਵਾਂ ਉੱਤੇ ਪੜਾਅ ਤੇ ਰੈਲੀਆਂ ਕਰਦਾ ਆਖਿਰਕਾਰ ਓਟਵਾ ਪਹੁੰਚਣ ਵਾਲਾ ਹੈ। ਇਸ ਦੇ ਪ੍ਰਬੰਧਕ ਗਲੈਨ ਕੈਰਿਟ, ਜੋ ਕਿ ਇਨੀਸਫੇਲ, ਅਲਬਰਟਾ ਵਿੱਚ ਆਇਲਫੀਲਡ ਫਾਇਰ ਤੇ ਸੇਫਟੀ ਕੰਪਨੀ ਦਾ ਮਾਲਕ ਹੈ, ਨੇ ਆਖਿਆ ਕਿ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਆਪਣੀਆਂ ਪਾਈਪਲਾਈਨਜ਼ ਫੌਰਨ ਵਿਛਾਉਣੀਆਂ ਚਾਹੁੰਦੇ ਹਾਂ ਤੇ ਇਨ੍ਹਾਂ ਨੂੰ ਟਾਈਡਵਾਟਰ ਸਮੇਤ ਕੈਨੇਡਾ ਭਰ ਵਿੱਚ ਭੇਜਣਾ ਚਾਹੁੰਦੇ ਹਾਂ। ਇਹ ਮੁਜ਼ਾਹਰਾਕਾਰੀ ਚਾਹੁੰਦੇ ਹਨ ਕਿ ਲਿਬਰਲ ਸਰਕਾਰ ਕਾਰਬਨ ਟੈਕਸ ਨੂੰ ਖਤਮ ਕਰੇ ਤੇ ਇਸ ਤੋਂ ਇਲਾਵਾ ਐਨਰਜੀ ਪ੍ਰੋਜੈਕਟਸ ਦੀ ਵਾਤਾਵਰਣ ਸਬੰਧੀ ਅਸੈੱਸਮੈਂਟ ਦੇ ਨਾਲ ਨਾਲ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਤੱਟ ਉੱਤੇ ਤੇਲ ਟੈਂਕਰਾਂ ਉੱਤੇ ਪਾਬੰਦੀ ਸਬੰਧੀ ਲਿਆਂਦੇ ਦੋ ਬਿੱਲਾਂ ਨੂੰ ਵੀ ਖਤਮ ਕਰੇ। ਕੈਰਿਟ ਨੇ ਆਖਿਆ ਕਿ ਇਸ ਕਾਫਲੇ ਵਿੱਚ ਸ਼ਾਮਲ ਲੋਕ ਸਰਕਾਰ ਵੱਲੋਂ ਪਿੱਛੇ ਜਿਹੇ ਗਲੋਬਲ ਮਾਈਗ੍ਰੇਸ਼ਨ ਸਬੰਧੀ ਸੰਯੁਕਤ ਰਾਸ਼ਟਰ ਨਾਲ ਕੀਤੇ ਕਰਾਰ ਤੋਂ ਵੀ ਖਫਾ ਹਨ। ਕੈਰਿਟ ਨੇ ਆਖਿਆ ਕਿ ਕੈਨੇਡਾ ਦੀਆਂ ਸਰਹੱਦਾਂ ਨੂੰ ਕੈਨੇਡਾ ਤੇ ਕੈਨੇਡੀਅਨਾਂ ਵੱਲੋਂ ਹੀ ਨਿਯੰਤਰਿਤ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਸੰਯੁਕਤ ਰਾਸ਼ਟਰ ਵੱਲੋਂ ਨਿਯੰਤਰਿਤ ਕੀਤਾ ਜਾਣਾ ਚਾਹੀਦਾ ਹੈ। ਇਸ ਰੈਲੀ ਕਾਰਨ ਅਗਲੇ ਦੋ ਦਿਨਾਂ ਵਿੱਚ ਡਾਊਨਟਾਊਨ ਓਟਵਾ ਵਿੱਚ ਸੜਕਾਂ ਉੱਤੇ ਜਾਮ ਲੱਗ ਸਕਦਾ ਹੈ। ਪਾਰਲੀਆਮੈਂਟ ਹਿੱਲ ਦੇ ਆਲੇ ਦੁਆਲੇ ਵਾਲੇ ਇਲਾਕੇ ਵਿੱਚ 200 ਜਾਂ ਵੱਧ ਸੈਮੀ ਟਰੇਲਰਜ਼, ਪਿੱਕਅੱਪ ਟਰੱਕਸ, ਕਾਰਾਂ ਤੇ ਬੱਸਾਂ ਆਦਿ ਪਹੁੰਚ ਸਕਦੀਆਂ ਹਨ ਤੇ ਇਨ੍ਹਾਂ ਲਈ ਥਾਂ ਬਣਾਉਣ ਵਾਸਤੇ ਹੋਰਨਾਂ ਸੜਕਾਂ ਨੂੰ ਬੰਦ ਕਰਨ ਲਈ ਯੋਜਨਾ ਵੀ ਉਲੀਕਣੀ ਪੈ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close