Canada

ਕੈਨੇਡਾ: ਖੇਡ ਮੈਦਾਨ ਵਿਚ ਅੱਗ ਲੱਗਣ ਦੀ ਘਟਨਾ ਲਈ ਪੰਜਾਬੀ ਗ੍ਰਿਫਤਾਰ, ਜ਼ਮਾਨਤ ਤੇ ਰਿਹਾਅ

ਕੈਨੇਡਾ , -ਮਿਸੀਗਾਸਾ ਵਿਚ ਬੀਤੇ ਵਰ੍ਹੇ ਇਕ ਖੇਡ ਮੈਦਾਨ ਵਿਚ ਅੱਗ ਲੱਗਣ ਦੀ ਘਟਨਾ ਲਈ ਪੰਜਾਬੀ ਮੂਲ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਪੀਲ ਰੀਜਨਲ ਪੁਲਸ ਮੁਤਾਬਕ 18-19 ਨਵੰਬਰ 2018 ਨੂੰ ਰਾਤ 1 ਵਜੇ ਤੋਂ 2.30 ਵਜੇ ਦਰਮਿਆਨ ਪੌਲ ਕੌਫ਼ੀ ਅਰੇਨਾ ਦੇ ਪੱਛਮ ਵੱਲ ਸਥਿਤ ਖੇਡ ਮੈਦਾਨ ਅੱਗ ਲਗਣ ਦੀ ਘਟਨਾ ਵਾਪਰੀ ਸੀ। ਇਸ ਕਾਰਨ ਮੈਦਾਨ ਵਿਚਲਾ ਲੱਕੜ ਦਾ ਢਾਂਚਾ ਨੁਕਸਾਨਿਆ ਗਿਆ। ਪੁਲਸ ਨੇ ਜਾਂਚ ਤੋਂ ਬਾਅਦ 51 ਸਾਲ ਦੇ ਮਨਜੀਤ ਸਿੰਘ ਬਾਹਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਿਸੀਸਾਗਾ ਦੇ ਮਨਜੀਤ ਬਾਹਰਾ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਨੁਕਸਾਨ ਕਰਨ ਦਾ ਦੋਸ਼ ਲਾਉਂਦਿਆਂ ਜ਼ਮਾਨਤ ‘ਤੇ ਰਿਹਾਅ ਕਰ ਦਿਤਾ ਗਿਆ। ਅਦਾਲਤ ਵਿਚ ਮਾਮਲੇ ਦੀ ਸੁਣਵਾਈ ਮਾਰਚ ਵਿਚ ਹੋਵੇਗੀ। ਪੀਲ ਰੀਜਨਲ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 21 ਡਵੀਜ਼ਨ ਦੇ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close