National

ਭਾਰਤ ’ਚ 24 ਘੰਟਿਆਂ ’ਚ ਮਿਲੇ ਕੋਰੋਨਾ ਦੇ 1 ਲੱਖ 14 ਹਜ਼ਾਰ ਨਵੇਂ ਕੇਸ

ਨਵੀਂ ਦਿੱਲੀ- ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ’ਚ ਲਗਾਤਾਰ ਕਮੀ ਆ ਰਹੀ ਹੈ, ਇਸ ਦਾ ਗ੍ਰਾਫ ਥੱਲੇ ਡਿੱਗ ਰਿਹਾ ਹੈ। ਬੀਤੇ 24 ਘੰਟਿਆਂ ਦੀ ਗੱਲ ਕਰੀਏ ਤਾਂ ਦੇਸ਼ ’ਚ ਦੋ ਮਹੀਨੇ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਮੌਤਾਂ ਦੇ ਅੰਕੜਿਆਂ ’ਚ ਵੀ ਗਿਰਾਵਟ ਦੇਖੀ ਜਾ ਰਹੀ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ ’ਚ ਪਿਛਲੇ 24 ਘੰਟਿਆਂ ’ਚ 1 ਲੱਖ 14 ਹਜ਼ਾਰ 460 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਤੇ 2677 ਲੋਕਾਂ ਦੀ ਕੋਰੋਨਾ ਦੇ ਕਾਰਨ ਮੌਤ ਗਈ। ਇਸ ਤੋਂ ਪਹਿਲਾਂ ਏਨੇ ਘੱਟ ਕੋਰੋਨਾ ਕੇਸ 5 ਅਪ੍ਰੈਲ ਨੂੰ ਦਰਜ ਕੀਤੇ ਗਏ ਸੀ।

ਅੱਜ ਦੇਸ਼ ’ਚ ਲਗਾਤਾਰ 24 ਵੇਂ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਤੋਂ ਜ਼ਿਆਦਾ ਰਿਕਵਰੀ ਹੋਈ ਹੈ। ਦੇਸ਼ ’ਚ ਹੁਣ ਤਕ ਕੋਰੋਨਾ ਦੇ ਕੁੱਲ 2 ਕਰੋੜ 69 ਲੱਖ 84 ਹਜ਼ਾਰ 781 ਲੋਕ ਠੀਕ ਹੋ ਚੁੱਕੇ ਹਨ। ਦੇਸ਼ ’ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗੱਲ ਕਰੀਏ ਥਾਂ ਬੀਤੇ 24 ਘੰਟਿਆਂ ’ਚ 77,449 ਐਕਟਿਵ ਕੇਸ ਘੱਟ ਹੋਏ ਹਨ। ਫਿਲਹਾਲ ਦੇਸ਼ ’ਚ 14,77,799 ਐਕਟਿਵ ਮਾਮਲੇ ਹਨ।

Show More

Related Articles

Leave a Reply

Your email address will not be published. Required fields are marked *

Close