International

ਸ਼ਿਕਾਗੋ ਵਿੱਚ ਗੋਲੀਬਾਰੀ ਨਾਲ ਪੰਜ ਜਣਿਆਂ ਦੀ ਮੌਤ

ਸ਼ਿਕਾਗੋ,  ਸ਼ਿਕਾਗੋ ਦੇ ਬਾਹਰਵਾਰ ਉਦਯੋਗਿਕ ਇਲਾਕੇ ਵਿੱਚ ਇਕ ਬੰਦੂਕ ਵਾਲੇ ਹਮਲਾਵਰ ਵੱਲੋਂ ਕੀਤੀ ਗੋਲੀਬਾਰੀ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਪੁਲਸ ਅਫਸਰ ਜ਼ਖਮੀ ਹੋਏ ਹਨ। ਅਮਰੀਕਾ ‘ਚ ਹਿੰਸਾ ਦੀ ਇਹ ਇਕ ਤਾਜ਼ਾ ਘਟਨਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਔਰੋਰਾ ‘ਚ ਇਕ ਵੱਡੇ ਉਸਾਰੀ ਉਦਯੋਗ ‘ਚ ਸਥਾਨਕ ਸਮੇਂ ਅਨੁਸਾਰ ਕਰੀਬ 1.28 ਵਜੇ ਵਾਪਰੀ। ਪੁਲਸ ਦਾ ਕਹਿਣਾ ਹੈ ਕਿ ਪੁਲਸ ਅਫਸਰਾਂ ਅਤੇ ਹਮਲਾਵਰ ਦੀ ਝੜਪ ਹੋਈ ਹੈ। ਕਾਤਲ ਦੀ ਪਛਾਣ ਗੈਰੀ ਮਾਰਟਿਨ (45) ਵਜੋਂ ਹੋਈ ਹੈ। ਔਰੋਰਾ ਪੁਲਸ ਦੇ ਮੁਖੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੰਜ ਪੁਲਸ ਅਫਸਰਾਂ ਨੂੰ ਗੋਲੀ ਮਾਰੀ ਗਈ ਹੈ, ਜਿਨ੍ਹਾਂ ਵਿੱਚੋਂ ਦੋ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪੁਚਾਇਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਹਾਲੇ ਉਨ੍ਹਾਂ ਨੂੰ ਗੋਲੀਬਾਰੀ ਦੀ ਘਟਨਾ ਪਿਛਲੇ ਉਦੇਸ਼ ਦਾ ਪਤਾ ਨਹੀਂ ਲੱਗਾ, ਪਰ ਪ੍ਰਤੱਖ ਦਰਸ਼ੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਹਮਲਾਵਰ ਉਸੇ ਉਦਯੋਗ ਦਾ ਮੁਲਾਜ਼ਮ ਸੀ। ਉਨ੍ਹਾਂ ਦੱਸਿਆ ਕਿ ਜਦੋਂ ਹਮਲਾਵਰ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਨੇ ਖੁਦ ਨੂੰ ਨੇੜਲੀਆਂ ਇਮਾਰਤਾਂ ਵਿੱਚ ਬੰਦ ਕਰ ਲਿਆ।

Show More

Related Articles

Leave a Reply

Your email address will not be published. Required fields are marked *

Close