International

ਦੁਬਈ ਪੁਲਿਸ ਕੈਪਟਨ ਵੱਲੋਂ ਮਨਦੀਪ ਖੁਰਮੀ ਹਿੰਮਤਪੁਰਾ ਦਾ ਘਰ ਬੁਲਾ ਕੀਤਾ ਗਿਆ ਸਨਮਾਨ

ਕਾਰੋਬਾਰੀ ਨੌਜਵਾਨ ਮਨਜਿੰਦਰ ਸਿੰਘ ਗਿੱਲ ਮੰਝ ਦੀ ਅਗਵਾਈ 'ਚ ਹੋਇਆ ਸਨਮਾਨ

ਦੁਬਈ -) ਦੁਬਈ ਪੁਲਿਸ ਦੇ ਕੈਪਟਨ ਓਮਰ ਮੁਹੰਮਦ ਜ਼ੁਬੈਰ ਅਲ ਮਰਜੂਕੀ ਵੱਲੋਂ ਪੰਜ ਦਰਿਆ ਯੂਕੇ ਦੇ ਮੁੱਖ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਆਪਣੀ ਰਿਹਾਇਸ਼ਗਾਹ ‘ਤੇ ਸਜਦੀ ਮਜਲਿਸ ‘ਚ ਸ਼ਾਮਲ ਹੋਣ ਲਈ ਦਾਅਵਤ ਦਿੱਤੀ। ਦੁਬਈ ਵਿੱਚ ਪੰਜਾਬੀਆਂ ਦੇ ਰਾਜਦੂਤ ਵਾਂਗ ਕਾਰਜ ਕਰਦੇ ਆ ਰਹੇ ਨੌਜਵਾਨ ਕਾਰੋਬਾਰੀ ਮਨਜਿੰਦਰ ਸਿੰਘ ਗਿੱਲ ਮੰਝ ਦੀ ਅਗਵਾਈ ਹੇਠ ਹੋਏ ਸਨਮਾਨ ਦੌਰਾਨ ਕੈਪਟਨ ਓਮਰ ਮੁਹੰਮਦ ਜ਼ੁਬੈਰ ਅਲ ਮਰਜੂਕੀ ਵੱਲੋਂ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਨਾਲ ਨਿਵਾਜਿਆ ਗਿਆ। ਸਭ ਤੋਂ ਪਹਿਲਾਂ ਮਨਜਿੰਦਰ ਸਿੰਘ ਗਿੱਲ ਮੰਝ ਨੇ ਹਾਜ਼ਰੀਨ ਨਾਲ ਮਨਦੀਪ ਖੁਰਮੀ ਦੇ ਕਾਰਜਾਂ ਤੇ ਸਖਸ਼ੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਓਮਰ ਮੁਹੰਮਦ ਜ਼ੁਬੈਰ ਅਲ ਮਰਜੂਕੀ ਨੇ ਜਿੱਥੇ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਸ਼ਾਬਾਸ਼ ਦਿੱਤੀ, ਉੱਥੇ ਯੂਨਾਈਟਿਡ ਅਰਬ ਅਮੀਰਾਤ ਵਿੱਚ ਪੰਜਾਬੀ ਵੱਲੋਂ ਆਪਣੀ ਮਿਹਨਤ ਨਾਲ ਪਾਏ ਅਤੇ ਪਾਏ ਜਾ ਰਹੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਓਮਰ ਮੁਹੰਮਦ ਜ਼ੁਬੈਰ ਅਲ ਮਰਜੂਕੀ ਪੁਲਿਸ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਵਿਸ਼ਵ ਪ੍ਰਸਿੱਧ ਰੈਫਰੀ ਤੇ ਅੰਤਰਰਾਸ਼ਟਰੀ ਉਲੰਪਿਕ ਹੈਂਡਬਾਲ ਆਬਜ਼ਰਵਰ ਵੀ ਹਨ। 1984 ਤੋਂ ਖੇਡ ਸਫਰ ਸ਼ੁਰੂ ਕਰਦਿਆਂ ਹਾਸਲ ਕੀਤੀਆਂ ਜਿੱਤਾਂ ਦੀ ਗਵਾਹੀ ਉਹਨਾਂ ਦੇ ਘਰ ਵਿੱਚ ਪਏ ਸਨਮਾਨ ਭਰਦੇ ਹਨ। ਐਨੇ ਵੱਡੇ ਅਹੁਦੇ ‘ਤੇ ਹੁੰਦਿਆਂ ਵੀ ਨਿਮਰ ਹੋਣਾ ਸਭ ਨੂੰ ਹੈਰਾਨ ਕਰਦਾ ਹੈ। ਮਨਜਿੰਦਰ ਸਿੰਘ ਗਿੱਲ ਮੰਝ ਨਾਲ ਉਹਨਾਂ ਦਾ ਲਗਾਅ, ਪਿਆਰ ਭਰਾਵਾਂ ਵਰਗਾ ਹੈ ਤੇ ਉਹਨਾਂ ਦੇ ਕਾਰੋਬਾਰ “ਆਪਣਾ ਪੰਜਾਬ” ਵਿੱਚ ਕੈਪਟਨ ਦਾ ਆਉਣਾ ਜਾਣਾ ਅਕਸਰ ਹੀ ਬਣਿਆ ਰਹਿੰਦਾ ਹੈ।

Show More

Related Articles

Leave a Reply

Your email address will not be published. Required fields are marked *

Close