Canada

ਕੈਨੇਡਾ: ਡੱਗ ਫੋਰਡ ਨੇ ਆਟੋ ਇੰਡਸਟਰੀ ਦੇ ਵਿਸਥਾਰ ਲਈ 40 ਮਿਲੀਅਨ ਡਾਲਰ ਦਾ ਕੀਤਾ ਐਲਾਨ

ਓਨਟਾਰੀਓ—ਓਨਟਾਰੀਓ ਦੇ ਪ੍ਰੀਮੀਅਮ ਡੱਗ ਫੋਰਡ ਨੇ ਆਪਣੇ ਸੂਬੇ ‘ਚ ਆਟੋ ਇੰਡਸਟਰੀ ਦੇ ਵਿਸਥਾਰ ਲਈ 40 ਮਿਲੀਅਨ ਡਾਲਰ ਦੀ ਯੋਜਨਾ ਦਾ ਐਲਾਨ ਕੀਤਾ। ਇਹ ਰਾਸ਼ੀ ਇਕ ਆਧੁਨਿਕ ਪ੍ਰੋਗਰਾਮ, ਇੰਟਰਨਸ਼ਿਪ ਅਤੇ ਸਿੱਖਿਆ ਲਈ ਦਿੱਤੀ ਜਾਵੇਗੀ। ਕੇ.ਐੱਮ.ਪੀ.ਜੀ. ਕੈਨੇਡਾ ਨੇ 20ਵੇਂ ਸਾਲਾਨਾ ਆਟੋਮੌਟਿਵ ਸਰਵੇਖਣ ‘ਤੇ ਆਧਆਰਤ ਆਪਣੀ ‘ਸਟੇਟ ਆਫ ਕੈਨੇਡਾਜ਼ ਆਟੋ ਸੈਕਟਰ’ ਰਿਪੋਰਟ ਪੇਸ਼ ਕੀਤੀ। ਕੇ.ਐੱਮ.ਪੀ.ਜੀ. ਕੈਨੇਡਾ ‘ਤੋਂ ਪੀਟਰ ਹੈਟਜਜ਼ ਨੇ ਕਿਹਾ ਕਿ ਜੇਕਰ ਓਨਟਾਰੀਓ ਆਪਣੀ ਆਟੋ ਇੰਡਸਟਰੀ ਦੀ ਮਹੱਤਤਾ ਬਰਕਰਾਰ ਰੱਖਣੀ ਚਾਹੁੰਦਾ ਹੈ ਤਾਂ ਇਸ ਖੇਤਰ ‘ਚ ਸੂਬੇ ਨੂੰ ਵਿਸਥਾਰ ਕਰਨਾ ਹੋਵੇਗਾ। ਬੀਤੇ ਦਿਨੀਂ ਇਕ ਸਮਾਗਮ ਦੌਰਾਨ ਜਦੋਂ ਪ੍ਰੀਮੀਅਮ ਡੱਗ ਫੋਰਡ ਨੂੰ ਪੁੱਛਿਆ ਗਿਆ ਕਿ ਜੇਕਰ ਵਾਹਨਾਂ ਦਾ ਨਿਰਮਾਣ ਓਨਟਾਰੀਓ ‘ਚ ਹੀ ਕੀਤਾ ਜਾਵੇ ਤਾਂ ਸਰਕਾਰ ਦਾ ਕੀ ਯੋਗਦਾਨ ਰਹੇਗਾ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਦੀ ਤਸੱਲੀ ਦਿੰਦਾ ਹਾਂ ਕਿ ਸਾਡੇ ਮੰਤਰੀ ਇਸ ਪਾਸੇ ਆਪਣਾ ਬਣਦਾ ਪੂਰਾ ਯੋਗਦਾਨ ਪਾਉਣਗੇ ਅਤੇ ਸਰਕਾਰ ਵੱਲੋਂ ਵੀ ਅਜਿਹੇ ਪ੍ਰੋਗਰਾਮਾਂ ਦੀ ਮਦਦ ਕੀਤੀ ਜਾਵੇਗੀ। ਕੇ.ਐੱਮ.ਪੀ.ਜੀ. ਮੁਤਾਬਕ ਆਉਣ ਵਾਲੇ ਸਮੇਂ ‘ਚ ਆਟੋ ਇੰਡਸਟਰੀ ਭਵਿੱਖ ਦੀਆਂ ਕਾਰਾਂ ਪ੍ਰਤੀ ਮੋੜਾ ਕੱਟੇਗੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ 2040 ਤੱਕ ਮਾਰਕੀਟ ‘ਚ 25 ਫੀਸਦੀ ਦੇ ਕਰੀਬ ਅਜਿਹੇ ਵਾਹਨ ਹੋਣਗੇ, ਜੋ ਸਿਰਫ ਬਿਜਲੀ ਜਾਂ ਆਈਬ੍ਰਿਡ ਤਕਨੀਕ ‘ਤੇ ਆਧਾਰਤ ਹੋਣਗੇ। ਇਨ੍ਹਾਂ ਸਾਰੀਆਂ ਪ੍ਰਸਥਿਤੀਆਂ ਤੇ ਅੰਕੜਿਆਂ ਨੂੰ ਧਿਆਨ ‘ਚ ਰੱਖਦਿਆਂ ਹੀ ਸੂਬਾ ਸਰਕਾਰ ਵੀ ਆਪਣੀ ਆਟੋ ਇੰਡਸਟਰੀ ਦਾ ਵਿਸਥਾਰ ਕਰਨ ਵੱਲ ਵਧ ਰਹੀ ਹੈ ਅਤੇ ਪ੍ਰੀਮੀਅਮ ਡੱਗ ਫੋਰਡ ਨੇ ਇੰਡਸਟਰੀ ਲਈ 40 ਮਿਲੀਅਨ ਡਾਲਰ ਦਾ ਐਲਾਨ ਕੀਤਾ।

Show More

Related Articles

Leave a Reply

Your email address will not be published. Required fields are marked *

Close