National

ਭਾਰਤ ਵਿਚ ਕੋਵਿਡ-19 ਸਖਤੀ ਦੀ ਉਲੰਘਣਾ ਖਿਲਾਫ ਸਖਤੀ ਦੇ ਨਿਰਦੇਸ਼

ਨਵੀਂ ਦਿੱਲੀ- ਕੈਬਨਿਟ ਸੈਕਟਰੀ ਰਾਜੀਵ ਗੌਬਾ ਨੇ ਕੱਲ੍ਹ ਤੇਲੰਗਾਨਾ, ਮਹਾਰਾਸ਼ਟਰ, ਪੰਜਾਬ,ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ ਅਤੇ ਜੰਮੂ ਕਸ਼ਮੀਰ ਦੇ ਚੀਫਸੈਕਟਰੀਆਂ ਨਾਲ ਕੋਰੋਨਾ ਦੇ ਵਧਦੇ ਕੇਸਾਂ ਦੀ ਸਮੀਖਿਆ ਕਰਨ ਲਈ ਉਚ ਪੱਧਰੀ ਬੈਠਕ ਕੀਤੀ। ਇਸ ਉੱਚ ਪੱਧਰੀ ਮੀਟਿੰਗ ਦੌਰਾਨ ਇਨ੍ਹਾਂ ਰਾਜਾਂ ਵੱਲੋਂ ਕੀਤੀ ਜਾਂਦੀ ਨਿਗਰਾਨੀ ਨੂੰ ਘੱਟ ਨਾ ਕਰਨ, ਕੋਵਿਡ-ਸਹੀ ਵਿਹਾਰ ਲਾਗੂ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਦੇ ਨਾਲ ਸਖਤੀ ਨਾਲ ਨਜਿੱਠਣ ਦੀ ਸਲਾਹ ਦਿੱਤੀ ਗਈ ਹੈ।
ਗੌਬਾ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣ ਤਾਂ ਕਿ ਪਿਛਲੇ ਸਾਲ ਕੀਤੇ ਯਤਨਾਂ ਨਾਲ ਮਿਲੀ ਸਫਲਤਾ ਬੇਕਾਰ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਰਾਜ ਮੁਸਤੈਦੀ ਨਾਲ ਸਖਤੀ ਵਰਤਣ ਤੇ ਨਿਯਮਾਂ ਦਾ ਪਾਲਣ ਕਰਾਉਣ। ਟੈਸਟਿੰਗ ਕੀਤੀ ਜਾਵੇ, ਨਿਰਦੇਸ਼ਾਂ ਦੀ ਪਾਲਣਾ ਯਕੀਨੀ ਹੋਵੇ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਰਾਜਾਂ ਨੂੰ ਕਿਹਾ ਗਿਆ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਜ਼ਿਆਦਾ ਕੇਸ ਦਰਜ ਕੀਤੇ ਜਾ ਰਹੇ ਹਨ, ਉਥੇ ਟੀਕਾਕਰਨ ਪਹਿਲ ਦੇ ਆਧਾਰ ਉੱਤੇ ਕੀਤਾ ਜਾਵੇ।

Show More

Related Articles

Leave a Reply

Your email address will not be published. Required fields are marked *

Close