International

ਯੂਰਪ ਅਨਲੌਕ : ਇੱਕ ਸਾਲ ਬਾਅਦ ਸੈਲਾਨੀਆ ਦੀ ਮੇਜਬਾਨੀ ਲਈ ਤਿਆਰ ਯੂਰਪ

ਪੈਰਿਸ/ਬ੍ਰਸੇਲਸ- ਕੋਰੋਨਾ ਮਹਾਂਮਾਰੀ ਦੇਚਲਦਿਆਂ ਸੈਲਾਨੀਆਂ ਲਈ ਬੰਦ ਰਿਹਾ ਯੂ+ਪ ਹੁਣ ਹੌਲੀ-ਹੌਲੀ ਖੁੱਲ੍ਹ ਰਿਹਾ ਹੈ। ਲਗਭਗ ਇੱਕ ਸਾਲ ਬਾਅਦ ਯੂਰਪ ਵਿੱਚ ਅਮਰੀਕਾ ਤੇ ਹੋਰ ਦੇਸ਼ਾਂ ਦੇ ਸੈਲਾਨੀਆਂ ਲਈ ਅਨਲੌਕ ਪ੍ਰਕਿਿਰਆ ਸ਼ੁਰੂ ਹੋ ਗਈ ਹੈ। ਹਾਲਾਂਕਿ, ਸੈਲਾਨੀਆਂ ਨੂੰ ਕੁਝ ਨਿਯਮ-ਕਾਇਦਿਆਂ ਦਾ ਪਾਲਣ ਕਰਨਾ ਹੋਵੇਗਾ।
ਯੂਰਪ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦਾ ਹੌਟਸਪੌਟ ਬਣਿਆ ਹੋਇਆ ਸੀ। ਹਾਲਾਂਕਿ ਉੱਥੇ ਜਿਵੇਂ-ਜਿਵੇਂ ਟੀਕਾਕਰਨ ਮੁਹਿੰਮ ਰਫ਼ਤਾਰ ਫੜ ਰਹੀ ਹੈ, ਮਹਾਂਮਾਰੀ ਦੀ ਰਫ਼ਤਾਰ ਧੀਮੀ ਪੈਂਦੀ ਜਾ ਰਹੀ ਹੈ।
ਇੱਥੇ ਕਈ ਦੇਸ਼ ਘੁੰਮਣ ’ਤੇ ਲਾਗੂ ਪਾਬੰਦੀਆਂ ਨੂੰ ਹਟਾ ਚੁੱਕੇ ਹਨ ਜਾਂ ਹਟਾ ਰਹੇ ਹਨ। ਇਨ੍ਹਾਂ ਵਿੱਚੋਂ ਬਰਤਾਨੀਆ ਤਾਂ ਜ਼ਿਆਦਾਤਰ ਅਬਾਦੀ ਨੂੰ ਟੀਕਾਕਰਨ ਤੋਂ ਬਾਅਦ ਪੂਰੀ ਤਰ੍ਹਾਂ ਅਨਲੌਕ ਦੀ ਸਥਿਤੀ ਵਿੱਚ ਹੈ।
ਸਰਕਾਰ ਦੀ ਯੋਜਨਾ 21 ਜੂਨ ਤੋਂ ਬਰਤਾਨੀਆ ਨੂੰ ਅਨਲੌਕ ਕਰਨ ਦੀ ਹੈ। ਯੂਰਪ ਦੇ 30 ਵਿੱਚੋਂ 20 ਮੁਲਕ ਅਨਲੌਕ ਹੋ ਰਹੇ ਹਨ। ਕੋਰੋਨਾ ਦੀ ਸਭ ਤੋਂ ਜ਼ਿਆਦਾ ਮਾਰ ਝੱਲਣ ਵਾਲੇ ਇਟਲੀ, ਸਪੇਨ ਤੇ ਫਰਾਂਸ ਵਿੱਚ ਹੋਟਲ, ਰੈਸਟੋਰੈਂਟ ਤੇ ਸੈਰ-ਸਪਾਟਾ ਸਥਾਨਾਂ ਨੂੰ ਨਿਯਮ-ਸ਼ਰਤਾਂ ਤਹਿਤ ਖੋਲ੍ਹਿਆ ਜਾ ਰਿਹਾ ਹੈ। ਇਸ ਹਫ਼ਤੇ ਵਿੱਚ ਪ੍ਰਮੁੱਖ ਗਤੀਵਿਧੀਆਂ ਸ਼ੁਰੂ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਮਾਰਚ 2020 ਵਿੱਚ ਪਹਿਲੀ ਵਾਰ ਯੂਰਪੀ ਸੰਘ ਦੇ ਦਰਵਾਜ਼ੇ ਬਾਹਰੀ ਦੁਨੀਆ ਲਈ ਕੋਰੋਨਾ ਕਾਰਨ ਬੰਦ ਕੀਤੇ ਗਏ ਸਨ।ੇ ਫਰਾਂਸ ਨੇ ਭਾਰਤ, ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਸਣੇ 16 ਦੇਸ਼ਾਂ ਦੇ ਸੈਲਾਨੀਆਂ ’ਤੇ ਪਾਬੰਦੀ ਲਾਈ ਹੋਈ ਹੈ। ਹਾਲਾਂਕਿ ਹੁਣ ਟੀਕਾ ਲਗਵਾ ਚੁੱਕੇ ਸੈਲਾਨੀਆਂ ਨੂੰ ਆਗਿਆ ਦਿੱਤੀ ਗੲਂ ਹੈ, ਪਰ ਧਿਆਨ ਰੱਖਣਾ ਹੋਵੇਗਾ ਕਿ ਲਗਵਾਇਆ ਗਿਆ ਟੀਕਾ ਈਯੂ ਤੋਂ ਮਨਜ਼ੂਰੀ ਪ੍ਰਾਪਤ ਹੋਣਾ ਚਾਹੀਦਾ ਹੈ।

Show More

Related Articles

Leave a Reply

Your email address will not be published. Required fields are marked *

Close