Punjab

ਵਿਆਹ ਦੇ ਬਾਅਦ ਪਤੀ ਨੇ ਸੰਬੰਧ ਨਹੀਂ ਬਣਾਏ ਤਾਂ ਪਤਨੀ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਸਮਲਿੰਗੀ

ਜਲੰਧਰ)- ਵਿਆਹ ਦੇ ਬਾਅਦ ਪਤੀ ਨੇ ਸੰਬੰਧ ਨਹੀਂ ਬਣਾਏ ਤਾਂ ਪਤਨੀ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਸਮਲਿੰਗੀ ਹੈ। ਮੋਬਾਈਲ ਉੱਤੇ ਇਸ ਨਾਲ ਸਬੰਧਤ ਇਤਰਾਜ਼ਯੋਗ ਚੈਟਿੰਗ ਦੇਖੀ ਤਾਂ ਪੇਕਿਆਂ ਨੂੰ ਦੱਸ ਦਿੱਤਾ। ਇਸ ਤੋਂ ਭੜਕੇ ਸੱਸ-ਸਹੁਰੇ ਅਤੇ ਪਤੀ ਨੇ ਮਾਰਕੁੱਟ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ। ਇਸ ਦੀ ਸ਼ਿਕਾਇਤ ਮਿਲੀ ਤਾਂ ਪੁਲਸ ਨੇ ਜਾਂਚ ਵਿੱਚ ਪਾਇਆ ਕਿ ਦੋਸ਼ੀ ਪਤੀ ਨੇ ਆਪਣਾ ਇਲਾਜ ਕਰਾ ਕੇ ਘਰ ਵਸਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੇ ਬਾਅਦ ਸੱਸ-ਸਹੁਰੇ ਅਤੇ ਪਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਜਲੰਧਰ ਦੀ ਵਸਨੀਕ ਲੜਕੀ ਨੇ ਕਿਹਾ ਕਿ ਦਸੰਬਰ 2019 ਵਿੱਚ ਉਸ ਦਾ ਵਿਆਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਵਸਨੀਕ ਨੌਜਵਾਨ ਨਾਲ ਹੋਇਆ ਤਾਂ ਵਿਆਹ ਦੇ ਬਾਅਦ ਪਤੀ ਆਪਣੀ ਮਾਂ ਦੇ ਕਮਰੇ ਵਿੱਚ ਸੌਂਦਾ ਸੀ। ਇੱਕ ਮਹੀਨੇ ਬਾਅਦ ਪਤੀ ਨੌਕਰੀ ਲਈ ਹਿਮਾਚਲ ਵਿੱਚ ਦੂਸਰੀ ਜਗ੍ਹਾ ਚਲਾ ਗਿਆ। ਚਾਰ ਮਹੀਨੇ ਬਾਅਦ ਵੀ ਉਸ ਦੇ ਅਤੇ ਉਸ ਦੇ ਪਤੀ ਦੇ ਸੰਬੰਧ ਨਹੀਂ ਬਣੇ। ਜਦ ਵੀ ਉਹ ਪਤੀ ਨਾਲ ਫੋਨ ਉੱਤੇ ਇਸ ਬਾਰੇ ਗੱਲ ਕਰਦੀ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਫੋਨ ਕੱਟ ਦਿੰਦਾ ਸੀ। ਦੋ ਮਹੀਨੇ ਬਾਅਦ ਪਤੀ ਘਰ ਮੁੜਿਆ ਤਾਂ ਉਸ ਨੇ ਪਤੀ ਦਾ ਮੋਬਾਈਲ ਚੈਕ ਕੀਤਾ। ਉਸ ਵਿੱਚ ਇਤਰਾਜ਼ਯੋਗ ਚੈਟਿੰਗ ਦੇਖੀ ਤਾਂ ਪਤੀ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਉਸ ਦੇ ਦੋਸਤਾਂ ਨਾਲ ਸੰਬੰਧ ਹਨ, ਜੋ ਇਸ ਦੀ ਇੱਛਾ ਪੂਰੀ ਕਰਦੇ ਹਨ। ਸੱਸ ਨੂੰ ਦੱਸਿਆ ਤਾਂ ਜਵਾਬ ਮਿਲਿਆ ਕਿ ਬੇਟੇ ਦਾ ਇਲਾਜ ਕਰਾ ਰਹੇ ਹਾਂ। ਲੜਕੀ ਨੇ ਪੇਕਿਆਂ ਨੂੰ ਦੱਸਿਆ ਤਾਂ ਪਿਤਾ ਨੇ ਉਸ ਦਾ ਫਰਟੀਲਿਟੀ ਸੈਂਟਰ ਤੋਂ ਟੈਸਟ ਕਰਵਾਇਆ, ਜਿਸ ਪਿੱਛੋਂ ਉਸ ਦੇ ਸਹੁਰੇ ਉਸ ਨਾਲ ਨਾਰਾਜ਼ ਰਹਿਣ ਲੱਗੇ। ਪੁਲਸ ਜਾਂਚ ਵਿੱਚ ਪਤਾ ਲੱਗਾ ਕਿ ਪਤੀ ਨੇ ਆਪਣਾ ਇਲਾਜ ਕਰਵਾ ਕੇ ਘਰ ਵਸਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਦੋਸ਼ੀ ਪਤੀ ਅਤੇ ਸੱਸ-ਸਹੁਰੇ ਖਿਲਾਫ ਕੇਸ ਦਰਜ ਕਰ ਲਿਆ।

Show More

Related Articles

Leave a Reply

Your email address will not be published. Required fields are marked *

Close