Canada

ਕੈਨੇਡਾ: ਕੜਾਕੇ ਦੀ ਠੰਡ ‘ਚ ਕੈਨੇਡਾ ਅਤੇ ਅਮਰੀਕਾ ‘ਚ ਆਉਂਦੇ ਨੇ ‘ਬਰਫੀਲੇ ਭੂਚਾਲ’

ਓਟਾਵਾ/ ਵਾਸ਼ਿੰਗਟਨ— ਕੈਨੇਡਾ ਅਤੇ ਅਮਰੀਕਾ ‘ਚ ਇਸ ਸਮੇਂ ਕੜਾਕੇ ਦੀ ਠੰਡ ਹੈ। ਇੱਥੇ ਪਾਰਾ ਲਗਾਤਾਰ ਘੱਟਦਾ ਜਾ ਰਿਹਾ ਹੈ। ਟੋਰਾਂਟੋ ‘ਚ ਵੀਰਵਾਰ ਨੂੰ ਤਾਪਮਾਨ ਮਨਫੀ 23 ਡਿਗਰੀ ਰਿਹਾ। ਇਸ ਦੇ ਮਨਫੀ 38 ਡਿਗਰੀ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਇੱਥੇ ਰਾਤ ਸਮੇਂ ‘ਫਰੌਸਟ ਭੂਚਾਲ’ ਭਾਵ ‘ਬਰਫੀਲੇ ਭੂਚਾਲ’ ਆਉਂਦੇ ਹਨ। ਉਨ੍ਹਾਂ ਟਵਿੱਟਰ ‘ਤੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਵਾਰ-ਵਾਰ ਇਸ ਤਰ੍ਹਾਂ ਆਵਾਜ਼ ਆ ਰਹੀ ਸੀ, ਜਿਵੇਂ ਜ਼ੋਰ-ਜ਼ੋਰ ਨਾਲ ਭੂਚਾਲ ਆ ਰਿਹਾ ਹੋਵੇ। ਅਧਿਕਾਰੀਆਂ ਨੇ ਕਿਹਾ ਕਿ ਸਾਲ 2013 ‘ਚ ਵੀ ਅਜਿਹਾ ਭੂਚਾਲ ਓਂਟਾਰੀਓ ਸੂਬੇ ‘ਚ ਆਇਆ ਸੀ। ਮੌਸਮ ਸਬੰਧੀ ਮਾਹਿਰਾਂ ਨੇ ਦੱਸਿਆ ਕਿ ਅਜਿਹਾ ਉਸ ਸਮੇਂ ਹੁੰਦਾ ਹੈ ਜਦ ਸੜਕਾਂ ‘ਤੇ ਜੰਮੀ ਬਰਫ ਉੱਤੇ ਮੀਂਹ ਪੈਂਦਾ ਹੈ। ਉਸ ਸਮੇਂ ਇਹ ਬਰਫ ਪਿਘਲ ਕੇ ਜ਼ਮੀਨ ‘ਚ ਜਾਂਦੀ ਹੈ ਅਤੇ ਬਰਫ ਦੀਆਂ ਪਰਤਾਂ ਹਿੱਲਦੀਆਂ ਹਨ ਅਤੇ ਜ਼ੋਰਦਾਰ ਆਵਾਜ਼ ਆਉਂਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਸੜਕਾਂ ਬਰਫ ਨਾਲ ਲੱਦੀਆਂ ਹਨ, ਇਸੇ ਲਈ ਵੱਡੇ ਬਰਫੀਲੇ ਖੇਤਰ ‘ਚ ਭੂਚਾਲ ਵਰਗੀ ਸਥਿਤੀ ਬਣ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਦੋਹਾਂ ਦੇਸ਼ਾਂ ‘ਚ ਮੌਸਮ ਕਾਫੀ ਖਰਾਬ ਹੈ ਅਤੇ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਕਈ ਸੜਕ ਹਾਦਸੇ ਵਾਪਰ ਰਹੇ ਹਨ। ਬੇਘਰੇ ਲੋਕ ਠੰਡ ਕਾਰਨ ਮੌਤ ਦੇ ਸ਼ਿਕਾਰ ਬਣ ਰਹੇ ਹਨ। ਕਈ ਸ਼ਹਿਰਾਂ ‘ਚ ਸਕੂਲ-ਕਾਲਜ ਬੰਦ ਹਨ।

Show More

Related Articles

Leave a Reply

Your email address will not be published. Required fields are marked *

Close