Canada

ਕੈਨੇਡਾ: ਸਕਾਰਬੋਰੋ ਵਿਚ ਹੋਏ ਹਾਦਸੇ ਕਾਰਨ 3 ਵਿਅਕਤੀ ਜ਼ਖਮੀ

ਟੋਰਾਂਟੋ, ਟੋਰਾਂਟੋ ਪੈਰਾਮੈਡਿਕਸ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਸਕਾਰਬੋਰੋ ਇਲਾਕੇ ਵਿਚ 3 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਐਮਰਜੈਂਸੀ ਕਰੂ ਨੂੰ ਸੂਚਨਾ ਮਿਲਣ ਤੋਂ ਬਾਅਦ ਉਹ ਕਿੰਗਸਟਨ ਰੋਡ ਅਤੇ ਹੰਟ ਕਲੱਬ ਡਰਾਈਵ ‘ਤੇ ਤੜਕੇ 3 ਵਜੇ ਪਹੁੰਚ ਗਏ। ਟੋਰਾਂਟੋ ਪੈਰਾਮੈਡਿਕਸ ਦੇ ਡਿਪਟੀ ਕਮਾਂਡਰ ਜੇਮਸ ਬਰਗਿਨ ਦਾ ਕਹਿਣਾ ਹੈ ਕਿ ਇਸ ਹਾਦਸੇ ਵਿਚ ਦੋ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ ਅਤੇ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਕ ਵਿਅਕਤੀ ਨੂੰ ਟਰੌਮਾ ਸੈਂਟਰ ਵਿਚ ਲਿਜਾਇਆ ਗਿਆ ਹੈ ਜਦੋਂ ਕਿ ਦੋ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close