Punjab

ਭਾਜਪਾ ਦੇ ਨੌਜਵਾਨ ਆਗੂ ਰੌਬਿਨ ਸਾਂਪਲਾ ‘ਆਪ’ ਵਿਚ ਸ਼ਾਮਲ

ਪੰਜਾਬ ਦੀ ਜਲੰਧਰ ਸੀਟ ਸੂਬੇ ਦੀ ਸਭ ਤੋਂ ਹੌਟ ਸੀਟ ਬਣਦੀ ਜਾ ਰਹੀ ਹੈ, ਕਿਉਂਕਿ ਕਈ ਦਹਾਕਿਆਂ ਤੋਂ ਇੱਕੋ ਪਾਰਟੀ ਵਿੱਚ ਰਹਿਣ ਵਾਲੇ ਕਈ ਆਗੂ ਪਾਰਟੀ ਛੱਡ ਕੇ ਵਿਰੋਧੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਅਤੇ ਇਹ ਰੁਝਾਨ ਰੁਕਣ ਵਾਲਾ ਨਹੀਂ ਹੈ। ਅੱਜ ਭਾਜਪਾ ਦੇ ਨੌਜਵਾਨ ਆਗੂ ਰੌਬਿਨ ਸਾਂਪਲਾ ਜੋ ਕਿ ਸਾਬਕਾ ਐਸ.ਸੀ. ਕਮਿਸ਼ਨਰ ਦੇ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਦੇ ਰਿਸ਼ਤੇਦਾਰ ਹਨ, ਚੰਡੀਗੜ੍ਹ ਪਹੁੰਚ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜਾਣਕਾਰੀ ਮੁਤਾਬਕ ਰੋਬਿਨ ਸਾਂਪਲਾ ਪਿਛਲੇ ਇਕ ਦਹਾਕੇ ਤੋਂ ਭਾਜਪਾ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਜਲੰਧਰ ’ਚ ਆਪਣੀ ਪਕੜ ਕਾਫੀ ਮਜ਼ਬੂਤ ਰੱਖੀ ਹੋਈ ਹੈ। ਦੱਸ ਦੇਈਏ ਕਿ ਵਿਜੇ ਸਾਂਪਲਾ ਦੇ ਜੁਆਇਨ ਕਰਨ ਸਮੇਂ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਵੀ ਮੌਜੂਦ ਸਨ।

 

Show More

Related Articles

Leave a Reply

Your email address will not be published. Required fields are marked *

Close