Canada

ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ

ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਫਾਰਮਾਕੇਅਰ ਸਬੰਧੀ ਲਿਆਂਦੇ ਜਾਣ ਵਾਲੇ ਬਿੱਲ ਨਾਲ ਕੰਮ ਵਾਲੀ ਥਾਂ ਉੱਤੇ ਹੈਲਥ ਕਵਰੇਜ ਉੱਤੇ ਪਾਬੰਦੀ ਲਾ ਦਿੱਤੀ ਜਾਵੇਗੀ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ਫੈਡਰਲ ਸਿਹਤ ਮੰਤਰੀ ਨੇ ਆਖਿਆ ਕਿ ਪੌਲੀਏਵਰ ਲੋਕਾਂ ਦੇ ਮਨਾਂ ਵਿੱਚ ਖਾਹਮਖਾਹ ਦਾ ਡਰ ਬਿਠਾ ਰਹੇ ਹਨ, ਇਸ ਬਿੱਲ ਨਾਲ ਅਜਿਹਾ ਕੁੱਝ ਵੀ ਨਹੀਂ ਹੋਣ ਵਾਲਾ ਸਗੋਂ ਲੋਕਾਂ ਦੀ ਮਦਦ ਹੋਵੇਗੀ।
ਇੱਕ ਇੰਟਰਵਿਊ ਵਿੱਚ ਪੌਲੀਏਵਰ ਨੇ ਫਾਰਮਾਕੇਅਰ ਬਿੱਲ ਉੱਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਇਸ ਬਿੱਲ ਦੇ ਆਉਣ ਨਾਲ ਕੈਨੇਡੀਅਨਜ਼ ਲਈ ਪ੍ਰਾਈਵੇਟ ਇੰਸ਼ੋਰੈਂਸ ਦਾ ਬਦਲ ਨਹੀਂ ਬਚੇਗਾ।ਪੌਲੀਏਵਰ ਨੇ ਆਖਿਆ ਕਿ ਟਰੂਡੋ ਸਰਕਾਰ ਇਸ ਨਾਲ ਵਰਕਪਲੇਸ ਵਾਲੇ ਪਲੈਨ ਦੀ ਥਾਂ ਫੈਡਰਲ ਸਰਕਾਰ ਦਾ ਪਲੈਨ ਲਾਗੂ ਕਰ ਦੇਵੇਗੀ। ਉਨ੍ਹਾਂ ਆਖਿਆ ਕਿ ਆਮ ਲੋਕਾਂ ਨੂੰ ਵਰਕਪਲੇਸ ਡਰੱਗ ਕਵਰੇਜ ਉੱਤੇ ਪਾਬੰਦੀ ਲਾ ਕੇ ਲਿਬਰਲਾਂ ਦੇ ਇਸ ਬਿੱਲ ਦਾ ਸਹਾਰਾ ਲੈਣ ਲਈ ਮਜਬੂਰ ਹੋਣ ਵਾਲੇ ਕਿਸੇ ਵੀ ਪਲੈਨ ਦਾ ਉਹ ਸਮਰਥਨ ਨਹੀਂ ਕਰਨਗੇ।

Show More

Related Articles

Leave a Reply

Your email address will not be published. Required fields are marked *

Close