Canada

400 ਕਿਲੋ ਸੋਨੇ ਦੀ ਚੋਰੀ ਦੇ ਮਾਮਲੇ ‘ਚ ਪੰਜਾਬੀਆਂ ਸਮੇਤ 9 ਕਾਬੂ, 90 ਹਜ਼ਾਰ ਡਾਲਰ ਦਾ ਸੋਨਾ ਬਰਾਮਦ

ਟੋਰਾਂਟੋ – ਕੈਨੇਡਾ ’ਚ ਸੋਨੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਵਿਚ ਅਹਿਮ ਮੋੜ ਆਇਆ ਹੈ। ਇਸ ਮਾਮਲੇ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀਆਂ ਸਮੇਤ ਕੁੱਲ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 17 ਅਪ੍ਰੈਲ 2023 ਨੂੰ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡੇ ’ਤੇ ਸੋਨੇ ਦੀ ਚੋਰੀ ਵਿਚ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਏਅਰ ਕੈਨੇਡਾ ਦੇ ਸਟੋਰੇਜ ਡਿਪੂ ਤੋਂ 6,600 ਸੋਨੇ ਦੀਆਂ ਛੜਾਂ ਚੋਰੀ ਹੋ ਗਈਆਂ ਸਨ, ਜਿਨ੍ਹਾਂ ਦੀ ਕੀਮਤ 20 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਹੈ। ਭਾਰਤੀ ਕਰੰਸੀ ’ਚ ਇਨ੍ਹਾਂ ਦੀ ਕੀਮਤ 1 ਅਰਬ 21 ਕਰੋੜ ਰੁਪਏ ਬਣੇਗੀ।

ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਬਰੈਂਪਟਨ ਦਾ ਰਹਿਣ ਵਾਲਾ ਪਰਮਪਾਲ ਸਿੱਧੂ (54) ਵੀ ਸ਼ਾਮਲ ਹੈ, ਜੋ ਕਿ ਏਅਰ ਕੈਨੇਡਾ ਦਾ ਮੁਲਾਜ਼ਮ ਹੈ। ਇਕ ਹੋਰ ਇੰਡੋ-ਕੈਨੇਡੀਅਨ ਅਮਿਤ ਜਲੋਟਾ (40) ਟੋਰਾਂਟੋ ਨੇੜੇ ਓਕਵਿਲ ਤੋਂ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਹੋਰ 3 ਵਿਅਕਤੀਆਂ ਵਿਚ ਬਰੈਂਪਟਨ ਨੇੜੇ ਜਾਰਜਟਾਊਨ ਦਾ ਅਮਾਦ ਚੌਧਰੀ (43), ਟੋਰਾਂਟੋ ਦਾ ਅਲੀ ਰਜ਼ਾ (37) ਅਤੇ ਬਰੈਂਪਟਨ ਦਾ ਪ੍ਰਸਾਦ ਪਰਾਮਾਲਿੰਗਮ (35 ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪੁਲਸ ਨੇ ਬਰੈਂਪਟਨ ਦੀ ਸਿਮਰਨਪ੍ਰੀਤ ਪਨੇਸਰ (31), (ਜੋ ਚੋਰੀ ਦੇ ਸਮੇਂ ਏਅਰ ਕੈਨੇਡਾ ਦੀ ਕਰਮਚਾਰੀ ਸੀ), ਬਰੈਂਪਟਨ ਦੇ ਅਰਚਿਤ ਗਰੋਵਰ (36) ਅਤੇ ਮਿਸੀਸਾਗਾ ਦੇ ਅਰਸਲਾਨ ਚੌਧਰੀ (42) ਖਿਲਾਫ਼ ਵਾਰੰਟ ਜਾਰੀ ਕੀਤੇ ਹਨ।

 

Show More

Related Articles

Leave a Reply

Your email address will not be published. Required fields are marked *

Close