National

ਸਿਰਸਾ ‘ਚ ਕਿਸਾਨਾਂ ਨੇ ਤੋੜੇ ਬੈਰੀਕੇਡ, ਪੁਲਿਸ ਨਾਲ ਹੋਈ ਝੜਪ

ਸਿਰਸਾ : ਸਿਰਸਾ ‘ਚ ਕਿਸਾਨ ਸੜਕਾਂ ‘ਤੇ ਉਤਰੇ ਹਨ। ਡਿਪਟੀ ਸਪੀਕਰ ਰਣਵੀਰ ਗੰਗਵਾ ਦੀ ਗੱਡੀ ‘ਤੇ ਪਥਰਾਅ ਮਾਮਲੇ ‘ਚ 5 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਰਿਹਾਈ ਨੂੰ ਲੈ ਕੇ ਕਿਸਾਨਾਂ ਨੇ ਐਸਪੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਸੀ। ਪੁਲਿਸ ਨੇ ਕਿਸਾਨਾਂ ਨੂੰ ਐਸਪੀ ਰਿਹਾਇਸ਼ ਜਾਣ ਨਹੀਂ ਦਿੱਤਾ। ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲਿਸ ਦੀਆਂ 25 ਕੰਪਨੀਆਂ ਤਾਇਨਾਤ ਹਨ। ਡ੍ਰੋਨ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਕਿਸਾਨਾਂ ਦੇ ਮਹਾਪੜਾਅ ‘ਚ ਰਾਕੇਸ਼ ਟਿਕੈਤ ਸਣੇ ਵੱਡੇ ਕਿਸਾਨ ਆਗੂ ਪੁੱਜੇ ਹਨ। ਇਨ੍ਹਾਂ ‘ਚ ਸੰਯੁਕਤ ਸੰਘਰਸ਼ ਕਮੇਟੀ ਤੋਂ ਜਗਜੀਤ ਸਿੰਘ ਦਲੇਵਾਲ, ਕੁਲਵੰਤ ਸਿੰਘ ਸੰਧੂ, ਅਭਿਮਨਿਊ ਕੁਹਾੜ, ਬਲਦੇਵ ਸਿੰਘ ਸਿਰਸਾ, ਪ੍ਰਗਟ ਸਿੰਘ ਜਾਮਾ ਰਾਏ, ਮਨਦੀਪ ਨਥਵਾਨ ਆਦਿ ਆਗੂ ਸ਼ਾਮਲ ਹਨ।

Show More

Related Articles

Leave a Reply

Your email address will not be published. Required fields are marked *

Close