International

ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੇ ਚੀਨ ਨੂੰ ‘ਸੁਰੱਖਿਆ ਦੀ ਸਭ ਤੋਂ ਵੱਡੀ ਚਿੰਤਾ’ਆਖਿਆ

ਨਵੀਂ ਦਿੱਲੀ- ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲੇਸ ਨੇ ਅੱਜ ਭਾਰਤ ਆ ਕੇ ਕਿਹਾ ਕਿ ਆਸਟਰੇਲੀਆ ਲਈ ਚੀਨ ‘ਸੁਰੱਖਿਆਦੀ ਸਭ ਤੋਂ ਵੱਡੀ ਚਿੰਤਾ’ ਹੈ, ਕਿਉਂਕਿ ਉਹ ਦੁਨੀਆ ਨੂੰ ਇਹੋ ਜਿਹਾ ਰੂਪ ਦੇਣ ਦੀ ਕੋਸਿ਼ਸ਼ ਕਰ ਰਿਹਾ ਹੈ, ਜਿਸ ਤਰ੍ਹਾਂ ਦਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ।
ਚਾਰ ਦਿਨਾਂ ਦੇ ਸਰਕਾਰੀ ਦੌਰੇ ਉੱਤੇਭਾਰਤ ਆਏ ਮਾਰਲੇਸ ਨੇ ਕਿਹਾ ਕਿ ਭਾਰਤ ਦੀਆਂ ਵੀ ਇਹ ਹੀਸੁਰੱਖਿਆ ਚਿੰਤਾ ਹੈ ਤੇ ਪੂਰਬੀ ਲੱਦਾਖ ਵਿੱਚ ਚੀਨ ਨਾਲ ਸਰਹੱਦੀ ਵਿਵਾਦ ਬਾਰੇ ਆਸਟਰੇਲੀਆਭਾਰਤ ਨਾਲ ਖੜਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੇ ਚੀਨ ਤੇ ਰੂਸਵਿਚਾਲੇ ਵਧਦੇ ਰੱਖਿਆ ਤੇ ਸੁਰੱਖਿਆ ਸਹਿਯੋਗ ਉੱਤੇ ਚਿੰਤਾ ਨਾਲ ਕਿਹਾ ਕਿ ਇਸ ਦਾ ਖਿੱਤੇ ਉੱਤੇ ਅਸਰ ਪੈ ਸਕਦਾ ਹੈ। ਮਾਰਲੇਸ ਆਸਟਰੇਲੀਆ ਦੇ ਰੱਖਿਆ ਮੰਤਰੀ ਵੀ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਆਸਟਰੇਲੀਆ ਆਪਣੇ ਰੱਖਿਆਅਤੇ ਸੁਰੱਖਿਆ ਸਬੰਧ ਵਧਾਉਣਦੇ ਲਈ ਵਚਨਬੱਧ ਹਨ, ਕਿਉਂਕਿ ਉਨ੍ਹਾਂ ਦਾ ਦੇਸ਼ ਵਿਸ਼ਵ ਪ੍ਰਤੀ ਆਪਣੇ ਨਜ਼ਰੀਏ ਵਿੱਚ ਭਾਰਤ ਨੂੰ ਕੇਂਦਰ ਵਿੱਚ ਦੇਖਦਾ ਹੈ।
ਮਾਰਲੇਸ ਨੇ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਨਾ ਸਿਰਫ ਆਰਥਿਕ ਖੇਤਰ, ਸਗੋਂ ਰੱਖਿਆਬਾਰੇ ਵੀ ਦੁਵੱਲੇ ਸਬੰਧਾਂ ਲਈ ਕਰੀਬੀ ਪੱਧਰ ਉੱਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿਪਿਛਲੇ ਕੁਝ ਸਾਲਾਂ ਵਿੱਚ ਅਸੀਂ ਚੀਨ ਦੇ ਵਧੇਰੇ ਹਮਲਾਵਰ ਰਵੱਈਏ ਨੂੰ ਖਾਸ ਤੌਰ ਉੱਤੇ ਮਹਿਸੂਸ ਕੀਤਾ ਹੈ।ਮਾਰਲੇਸ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਅਸੀਂ ਅਜਿਹੀ ਦੁਨੀਆ ਵਿੱਚ ਰਹੀਏ, ਜਿੱਥੇ ਕਾਨੂੰਨ ਆਧਾਰਿਤ ਵਿਵਸਥਾ ਅਤੇ ਦੇਸ਼ਾਂ ਵਿੱਚਾਲੇ ਵਿਵਾਦਾਂ ਦਾ ਹੱਲ ਨਿਯਮਾਂ ਹੇਠ ਸ਼ਾਂਤਮਈ ਢੰਗ ਨਾਲ ਹੋਵੇ। ਚੀਨ ਤੇ ਰੂਸਵਿਚਾਲੇ ਵਧਦੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇਬਾਰੇ ਉਨ੍ਹਾਂ ਸ਼ੱਕ ਪ੍ਰਗਟ ਕੀਤਾ ਤੇ ਕਿਹਾ ਕਿ ਦੁਨੀਆ ਵਿੱਚ ਸ਼ਾਂਤੀ ਕਾਇਮ ਰੱਖਣੀ ਬਹੁਤ ਜ਼ਰੂਰੀ ਹੈ।

Show More

Related Articles

Leave a Reply

Your email address will not be published. Required fields are marked *

Close