National

1 ਜੁਲਾਈ ਤੋਂ ਭਾਰਤ ਵਿਚ ਵਧਣਗੇ ਕੰਮ ਕਰਨ ਦੇ ਘੰਟੇ, ਹੁਣ 12 ਘੰਟੇ ਕਰਨਾ ਪਵੇਗਾ ਕੰਮ

ਨਵੀਂ ਦਿੱਲੀ- ਭਾਰਤ ਦੀ ਨਰਿੰਦਰ ਮੋਦੀ ਸਰਕਾਰ 1 ਜੁਲਾਈ ਤੋਂ ਦਫਤਰਾਂ ਵਿੱਚ ਮੁਲਾਜ਼ਮਾਂ ਦੇ ਕੰਮਦੇ ਘੰਟੇ ਬਦਲ ਸਕਦੀ ਹੈ, ਜਿਸ ਨਾਲ 8 ਤੋਂ 9 ਘੰਟੇ ਦੀ ਥਾਂ 12 ਘੰਟੇ ਕੰਮ ਕਰਨਾ ਪੈ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਮੋਦੀ ਸਰਕਾਰ ਦੀ ਯੋਜਨਾ 1 ਜੁਲਾਈ ਤੱਕ ਲੇਬਰ ਕੋਡ ਦੇ ਨਿਯਮ ਲਾਗੂ ਕਰਨ ਦੀ ਹੈ, ਜਿਸ ਬਾਰੇ ਅਜੇ ਕੋਈ ਅਧਿਕਾਰਤ ਸੂਚਨਾ ਨਹੀਂ ਆਈ, ਪਰ 1 ਜੁਲਾਈ ਤੋਂ ਕੰਪਨੀਆਂ ਕੋਲ ਵਰਕਰਾਂ ਦੇ ਕੰਮ ਦੇ ਘੰਟੇ ਵਧਾ ਕੇ 12 ਘੰਟੇ ਕਰਨ ਦਾ ਅਧਿਕਾਰ ਹੋਵੇਗਾ ਤੇ ਇਸ ਦੇ ਬਦਲੇ ਇੱਕ ਦਿਨ ਹੋਰ ਛੁੱਟੀ ਮਿਲੇਗੀ, ਜਿਸ ਨਾਲ ਮੁਲਾਜ਼ਮਾਂ ਨੂੰ ਹਫਤੇ ਦੇ 3 ਦਿਨ ਛੁੱਟੀ ਮਿਲੇਗੀ।ਨਵੇਂ ਨਿਯਮ ਦੇ ਲਾਗੂ ਹੋਣ ਪਿੱਛੋਂ ਕੰਪਨੀਆਂ ਦੇ ਕਰਮਚਾਰੀਆਂ ਨੂੰ ਚਾਰ ਦਿਨ ਰੋਜ਼ 10 ਤੋਂ 12 ਘੰਟੇ ਕੰਮ ਕਰਨਾ ਪਵੇਗਾ, ਪਰ ਨਵੇਂ ਕਾਨੂੰਨਾਂ ਨਾਲਫੈਕਟਰੀਜ਼ ਐਕਟ ਹੇਠਓਵਰਟਾਈਮ ਦੇ ਵੱਧ ਤੋਂ ਵੱਧ ਘੰਟੇ 50 ਤੋਂ ਵਧਾ ਕੇ 125 ਘੰਟੇ ਕੀਤੇ ਜਾਣਗੇ।ਇਸ ਨਾਲ ਤਨਖ਼ਾਹ ਘਟੇਗੀ ਤੇ ਪ੍ਰਾਵੀਡੈਂਟ ਫੰਡ(ਪੀ ਐੱਫ) ਵਧੇਗਾ। ਨਵੇਂ ਨਿਯਮ ਅਨੁਸਾਰ ਮੂਲ ਤਨਖ਼ਾਹ ਕੁੱਲ ਤਨਖ਼ਾਹ ਦਾ 50 ਫੀਸਦੀ ਜਾਂ ਵੱਧ ਚਾਹੀਦੀ ਹੈ। ਇਸ ਨਾਲ ਬਹੁਤੇ ਕਾਮਿਆਂ ਦੀ ਤਨਖਾਹ ਦਾ ਢਾਂਚਾ ਬਦਲ ਜਾਵੇਗਾ, ਬੇਸਿਕ ਤਨਖ਼ਾਹ ਵਿੱਚ ਵਾਧੇ ਕਾਰਨ ਪੀ ਐੱਫ ਅਤੇ ਗਰੈਚੁਟੀ ਦੇ ਪੈਸੇ ਪਹਿਲਾਂ ਤੋਂ ਵੱਧ ਕੱਟੇ ਜਾਣਗੇ।ਇਸ ਫਾਰਮੂਲੇ ਨਾਲ ਪੀਐੱਫ ਵਧਣ ਨਾਲ ਤਨਖ਼ਾਹਘਟੇਗੀ, ਪਰ ਗ੍ਰੈਚੁਟੀ ਅਤੇ ਪੀਐੱਫ ਵਧਣ ਨਾਲ ਰਿਟਾਇਰਮੈਂਟ ਉੱਤੇ ਮਿਲਣ ਵਾਲਾ ਪੈਸਾ ਵਧੇਗਾ ਅਤੇ ਬੁਢਾਪਾ ਕੱਟਣਾ ਸੌਖਾ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close