National

ਵਰੁਣ, ਮੇਨਕਾ ਅਤੇ ਬ੍ਰਿਜਭੂਸ਼ਣ ਦਾ ਸਟਾਰ ਪ੍ਰਚਾਰਕਾਂ ਦੀ ਲਿਸਟ ’ਚ ਨਾਂ ਨਹੀਂ

ਲਖਨਊ : ਬੀਜੇਪੀ ਨੇ ਪਹਿਲੇ ਪੜਾਅ ਲਈ ਯੂਪੀ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਿਚ ਪੀਐਮ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਯੂਪੀ ਦੇ ਸੀਐਮ ਯੋਗੀ ਸਮੇਤ 40 ਨਾਂ ਹਨ।
ਹਾਲਾਂਕਿ ਲਿਸਟ ਵਿਚ ਸੁਲਤਾਨਪੁਰ ਤੋਂ ਸਾਂਸਦ ਮੇਨਕਾ ਗਾਂਧੀ ਅਤੇ ਉਨ੍ਹਾਂ ਦੇ ਬੇਟੇ ਵਰੁਣ ਗਾਂਧੀ ਦਾ ਨਾਂ ਨਹੀਂ ਹੈ। ਇਸ ਦੇ ਨਾਲ ਹੀ ਕੇਸਰਗੰਜ ਤੋਂ ਸਾਂਸਦ ਬ੍ਰਿਜਭੂਸ਼ਣ ਸਿੰਘ ਦਾ ਨਾਂ ਵੀ ਲਿਸਟ ਵਿਚ ਨਹੀਂ ਹੈ।
ਮੱਧਪ੍ਰਦੇਸ਼ ਦੇ ਸੀਐਮ ਮੋਹਨ ਯਾਦਵ, ਰਾਜਸਥਾਨ ਦੇ ਸੀਐਮ ਭਜਨ ਲਾਲ ਸ਼ਰਮਾ, ਉਰਤਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਦਾ ਨਾਂ ਵੀ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਹੈ। ਪ੍ਰਚਾਰਕਾਂ ਦੀ ਲਿਸਟ ਵਿਚ ਦੋਵੇਂ ਡਿਪਟੀ ਸੀਐਮ ਬਰਜੇਸ਼ ਪਾਠਕ ਅਤੇ ਕੇਸ਼ਵ ਮੌਰਿਆ ਸਮੇਤ ਯੂਪੀ ਦੇ 12 ਮੰਤਰੀਆਂ ਦੇ ਨਾਂ ਵੀ ਹਨ।

Show More

Related Articles

Leave a Reply

Your email address will not be published. Required fields are marked *

Close