International

ਮਾਈਕ੍ਰੋਸਾਫਟ ਦੇ CEO ਸੱਤਿਆ ਨਡੇਲਾ ਸਿਖਰ ‘ਤੇ

ਨਿਊਯਾਰਕ: Fortune ਵੱਲੋਂ ਸਾਲ 2019 ਦੀ ਦਿ ਬਿਜ਼ਨੈੱਸ ਪਰਸਨ ਆਫ ਦਿ ਈਅਰ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਭਾਰਤੀ ਮੂਲ ਦੇ 3 ਵਿਅਕਤੀ ਸ਼ਾਮਿਲ ਹਨ । ਇਸ ਜਾਰੀ ਕੀਤੀ ਗਈ ਸੂਚੀ ਵਿੱਚ ਭਾਰਤ ਵਿੱਚ ਪੈਦਾ ਹੋਏ ਮਾਈਕ੍ਰੋਸਾਫਟ ਦੇ ਸੱਤਿਆ ਨਡੇਲਾ ਸਿਖਰ ‘ਤੇ ਹਨ । ਇਸ ਤੋਂ ਇਲਾਵਾ ਮਾਸਟਰਕਾਰਡ ਦੇ CEO ਜੈ ਬੰਗਾ ਅਠੱਵੇਂ ਤੇ ਅਰਿਸ਼ਟਾ ਦੀ ਮੁਖੀ ਜੈਸ਼੍ਰੀ ਉੱਲਾਲ 18ਵੇਂ ਸਥਾਨ ‘ਤੇ ਹਨ । ਦਰਅਸਲ, Fortune ਦੀ ਸਾਲਾਨਾ ਬਿਜ਼ਨਸ ਪਰਸਨ ਆਫ਼ ਦ ਈਅਰ ਸੂਚੀ ਵਿੱਚ ਕਾਰੋਬਾਰ ਜਗਤ ਦੇ 20 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ।
ਦੱਸ ਦੇਈਏ ਕਿ Fortune ਵੱਲੋਂ ਇਹ ਸੂਚੀ ਤਿਆਰ ਕਰਦੇ ਸਮੇਂ 10 ਵਿੱਤੀ ਖੇਤਰਾਂ ‘ਤੇ ਧਿਆਨ ਦਿੱਤਾ ਹੈ । ਜਿਸ ਵਿੱਚ ਸ਼ੇਅਰਧਾਰਕਾਂ ਨੂੰ ਮਿਲੇ ਕੁੱਲ ਰਿਟਰਨ ਤੋਂ ਲੈ ਕੇ ਪੂੰਜੀ ‘ਤੇ ਮਿਲਿਆ ਰਿਟਰਨ ਤੱਕ ਸ਼ਾਮਿਲ ਕੀਤਾ ਜਾਂਦਾ ਹੈ । ਜ਼ਿਕਰਯੋਗ ਹੈ ਕਿ ਬੰਗਾ ਤੇ ਉੱਲਾਲ ਦੋਵੇਂ ਭਾਰਤੀ ਮੂਲ ਦੇ ਹਨ । ਇਨ੍ਹਾਂ ਤੋਂ ਇਲਾਵਾ ਇਸ ਸੂਚੀ ਵਿੱਚ ਪਰਥ ਦੀ ਕੰਪਨੀ ਫੋਰਟਸਕਯੂ ਮੈਟਲਜ਼ ਗਰੁੱਪ ਦੀ ਐਲਿਜ਼ਾਬੈਥ ਗੈਨੀਸ ਦੂਜੇ ਸਥਾਨ ‘ਤੇ ਤੇ ਪੂਮਾ CEO ਬਿਓਰਨ ਗੁਲਡਨ ਪੰਜਵੇਂ ਸਥਾਨ ‘ਤੇ ਹਨ । ਉੱਥੇ ਹੀ ਜੇਪੀ ਮੋਰਗਨ ਚੇਜ਼ ਦੇ CEO ਜੈਮੀ ਡਾਈਮਨ 10ਵੇਂ, ਐਕਸੇਂਚਰ ਦੇ CEO ਜੂਲੀ ਸਵੀਟ 15ਵੇਂ ਤੇ ਅਲੀਬਾਬਾ ਦੇ CEO ਡੈਨੀਅਲ ਝਾਂਗ 16ਵੇਂ ਸਥਾਨ ‘ਤੇ ਹਨ ।

Show More

Related Articles

Leave a Reply

Your email address will not be published. Required fields are marked *

Close