International

ਤੁਰਕੀ ਸੀਰੀਆ ਭੁਚਾਲ ਚ ਮਰਿਆ ਵਿਅਕਤੀ ਦੋ ਦੀਨਾ ਬਾਦ ਹੋਇਆ ਜਿੰਦਾ

ਕੁਝ ਦਿਨ ਪਹਿਲਾਂ ਸੀਰੀਆ ਤੇ ਤੁਰਕੀ ਵਿਚ ਆਏ ਭੂਚਾਲ  ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇੱਥੇ ਆਏ ਜ਼ਬਰਦਸਤ ਭੂਚਾਲ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਪੂਰਾ ਦੇਸ਼ ਤਬਾਹ ਹੋ ਜਾਵੇਗਾ।

ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਮਲਬੇ ਹੇਠਾਂ ਜ਼ਿੰਦਾ ਦੱਬੇ ਗਏ ਸਨ। ਪਰ ਮਲਬੇ ਹੇਠਾਂ ਦੱਬੇ ਲੋਕਾਂ ਦੀਆਂ ਅਜਿਹੀਆਂ ਹੈਰਾਨ ਕਰਨ ਵਾਲੀਆਂ ਕਹਾਣੀਆਂ ਹਨ, ਜਿਸ ਨੂੰ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਸੀਰੀਆ ਵਿਚ ਇਕ ਆਦਮੀ ਨਾਲ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ  ਉਸ ਦੀ ਮਲਬੇ ਹੇਠ ਆਉਣ ਕਾਰਨ ‘ਮੌਤ’ ਹੋ ਗਈ ਸੀ, ਪਰ ਦੋ ਦਿਨਾਂ ਬਾਅਦ ਉਹ ਦੁਬਾਰਾ ਜ਼ਿੰਦਾ ਹੋ ਗਿਆ!

ਰਿਪੋਰਟ ਮੁਤਾਬਕ ਸੀਰੀਆ ਦਾ ਰਹਿਣ ਵਾਲਾ ਅਹਿਮਦ ਅਲ-ਮਗਰੀਬੀ  ਇਮਾਰਤ ਦੇ ਮਲਬੇ ਹੇਠ ਦੱਬ ਗਿਆ ਤੇ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਮਲਬੇ ਵਿੱਚੋਂ ਕੱਢੀ ਗਈ  ਅਤੇ ਡਾਕਟਰਾਂ ਨੇ ਉਸ ਦੀ ਲਾਸ਼ ਨੂੰ ਦੋ ਦਿਨਾਂ ਲਈ ਕੋਲਡ ਸਟੋਰੇਜ ਵਿਚ ਰੱਖਿਆ ਤਾਂ ਜੋ ਉਸ ਦਾ ਪਰਿਵਾਰ ਉਸ ਦੀ ਪਛਾਣ ਕਰ ਸਕੇ। ਪਛਾਣ ਕਰਨ ‘ਤੇ ਪਤਾ ਲੱਗਾ ਕਿ ਉਹ ਅਹਿਮਦ ਹੈ।

ਪਰਿਵਾਰ ਵਾਲੇ ਲਾਸ਼ ਲੈ ਕੇ ਦਫ਼ਨਾਉਣ ਲਈ ਕਬਰਸਤਾਨ ਲੈ ਗਏ ਪਰ ਉੱਥੇ ਅਚਾਨਕ ਉਸ ਦਾ ਦਿਲ ਧੜਕਣ ਲੱਗਾ ਅਤੇ ਉਸ ਦੇ ਸਰੀਰ ਵਿਚ ਹਰਕਤ ਹੋਣ ਲੱਗੀ। ਇਹ ਦੇਖ ਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ ਅਤੇ ਜਿਵੇਂ ਹੀ ਉਸ ਨੂੰ ਦੁਬਾਰਾ ਹਸਪਤਾਲ ਦਾਖਲ ਕਰਵਾਇਆ ਗਿਆ। ਅਹਿਮਦ ਦੀ ਹਾਲਤ ਦੇਖ ਕੇ ਡਾਕਟਰ ਵੀ ਦੰਗ ਰਹਿ ਗਏ। ਉਸ ਦਾ ਕਹਿਣਾ ਹੈ ਕਿ ਅਹਿਮਦ ਉਨ੍ਹਾਂ ਥੋੜ੍ਹੇ ਜਿਹੇ ਲੋਕਾਂ ‘ਚੋਂ ਇਕ ਹੈ, ਜਿਨ੍ਹਾਂ ਦਾ ਦਿਲ ਰੁਕਣ ‘ਤੇ ਫਿਰ ਤੋਂ ਧੜਕਣ ਲੱਗਦਾ ਹੈ।

 

Show More

Related Articles

Leave a Reply

Your email address will not be published. Required fields are marked *

Close