International

ਚੀਨ ਨੇ ਪਾਕਿਸਤਾਨ ਨੂੰ ਦਿੱਤੀ 700 ਮਿਲੀਅਨ ਡਾਲਰ ਦੀ ਮਦਦ

ਚੀਨ ਨੇ ਦੀਵਾਲੀਆਪਨ ਦੀ ਕਗਾਰ ‘ਤੇ ਖੜ੍ਹੇ ਪਾਕਿਸਤਾਨ ਨੂੰ ਰਾਹਤ ਦੀ ਖ਼ਬਰ ਦਿੱਤੀ ਹੈ। ਦਰਅਸਲ, ਕਰਜ਼ੇ ਲਈ ਕਈ ਦੇਸ਼ਾਂ ਵਿੱਚ ਭਟਕਣ ਤੋਂ ਬਾਅਦ ਵੀ ਪਾਕਿਸਤਾਨ ਨੂੰ ਕਿਤੇ ਵੀ ਮਦਦ ਨਹੀਂ ਮਿਲ ਰਹੀ ਸੀ। ਇਸ ਦੌਰਾਨ ਅਚਾਨਕ ਸ਼ੁੱਕਰਵਾਰ ਨੂੰ ਚੀਨ ਨੇ ਉਸ ਦੀ ਬਿਮਾਰ ਅਰਥਵਿਵਸਥਾ ਨੂੰ ਠੀਕ ਕਰਨ ਲਈ ਉਸ ਨੂੰ 70 ਕਰੋੜ ਅਮਰੀਕੀ ਡਾਲਰ ਦੀ ਮਦਦ ਦਿੱਤੀ। ਇਹ ਮਦਦ ਉਸ ਸਮੇਂ ਆਈ ਹੈ ਜਦੋਂ ਉਸ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ।

ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ, ਜਿਨ੍ਹਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਐਲਾਨ ਕੀਤਾ ਸੀ ਕਿ ਪਾਕਿਸਤਾਨ ਨੂੰ ਚੀਨ ਤੋਂ ਮਦਦ ਦੀ ਉਮੀਦ ਹੈ। ਸੋਸ਼ਲ ਮੀਡੀਆ ‘ਤੇ ਇਸ ਦੀ ਪੁਸ਼ਟੀ ਕਰਦੇ ਹੋਏ ਇਸਹਾਕ ਡਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਨੇ 700 ਮਿਲੀਅਨ ਅਮਰੀਕੀ ਡਾਲਰ ਦਿੱਤੇ ਹਨ।

ਡਾਰ ਨੇ ਟਵੀਟ ਰਾਹੀਂ ਦੱਸਿਆ, ”ਸਟੇਟ ਬੈਂਕ ਆਫ ਪਾਕਿਸਤਾਨ ਨੂੰ ਅੱਜ ਚਾਈਨਾ ਡਿਵੈਲਪਮੈਂਟ ਬੈਂਕ ਤੋਂ 70 ਕਰੋੜ ਡਾਲਰ ਦਾ ਫੰਡ ਮਿਲਿਆ ਹੈ। ਇਸ ਮਦਦ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ”ਖਾਸ ਦੋਸਤ” ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਅੱਗੇ ਲਿਖਿਆ, “ਚੀਨ ਪਾਕਿਸਤਾਨ ਦਾ ਸਹਿਯੋਗੀ ਹੈ। ਅਸੀਂ ਸਾਰੇ IMF ਸਮਝੌਤੇ ਦਾ ਇੰਤਜ਼ਾਰ ਕਰ ਰਹੇ ਸੀ, ਪਰ ਇਸ ਤੋਂ ਪਹਿਲਾਂ ਚੀਨ ਨੇ ਮਦਦ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ ਦਾ ਸੱਚਾ ਦੋਸਤ ਹੈ। ਇਨ੍ਹਾਂ ਗੱਲਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।”

 

Show More

Related Articles

Leave a Reply

Your email address will not be published. Required fields are marked *

Close