National

70 ਸਾਲਾਂ ਦਾ ਇੰਤਜ਼ਾਰ ਖਤਮ! ਕੁਨੋ ਨੈਸ਼ਨਲ ਪਾਰਕ ‘ਚ ਪੀਐਮ ਮੋਦੀ ਨਾਲ ਭਾਰਤ ਪਹੁੰਚੇ ਚੀਤੇ,

ਮੱਧ ਪ੍ਰਦੇਸ਼: ਅੱਜ ਭਾਰਤ ਦੇ ਨਾਗਰਿਕਾਂ ਦਾ 70 ਸਾਲਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਨਾਮੀਬੀਆ ਤੋਂ ਲਿਆਂਦੇ ਅੱਠ ਚੀਤਿਆਂ ਨੂੰ ਕੁਨੋ ਨੈਸ਼ਨਲ ਪਾਰਕ ਵਿੱਚ ਛੱਡ ਦਿੱਤਾ ਗਿਆ ਹੈ। ਜੀ ਹਾਂ, ਅੱਜ ਆਪਣੇ 72ਵੇਂ ਜਨਮ ਦਿਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ‘ਚ ਨਾਮੀਬੀਆ ਤੋਂ ਲਿਆਂਦੇ ਚੀਤਿਆਂ ਨੂੰ ਛੱਡਿਆ। ਇਸ ਦੌਰਾਨ ਉਨ੍ਹਾਂ ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਅੱਜ ਸਵੇਰੇ ਕਰੀਬ 7.55 ਵਜੇ ਨਾਮੀਬੀਆ ਤੋਂ ਇੱਕ ਵਿਸ਼ੇਸ਼ ਉਡਾਣ 8 ਚੀਤਿਆਂ ਨੂੰ ਲੈ ਕੇ ਭਾਰਤ ਪਹੁੰਚੀ।

ਤੁਹਾਨੂੰ ਦੱਸ ਦੇਈਏ ਕਿ ਇਸ ਰਸਮ ਨੂੰ ਨਿਭਾਉਣ ਲਈ ਪ੍ਰਧਾਨ ਮੰਤਰੀ ਲਈ 10 ਫੁੱਟ ਉੱਚਾ ਪਲੇਟਫਾਰਮ ਬਣਾਇਆ ਗਿਆ ਸੀ। ਇਸ ਪਲੇਟਫਾਰਮ ਦੇ ਹੇਠਾਂ ਚੀਤੇ ਸਨ, ਜਿਨ੍ਹਾਂ ਨੂੰ ਪੀਐਮ ਮੋਦੀ ਨੇ ਲੀਵਰ ਰਾਹੀਂ ਬਾਕਸ ਖੋਲ੍ਹ ਕੇ ਛੱਡਿਆ। ਇਸ ਤੋਂ ਬਾਅਦ ਪੀਐਮ ਮੋਦੀ ਨੇ ਖੁਦ ਵੀ ਚੀਤਿਆਂ ਦੀਆਂ ਤਸਵੀਰਾਂ ਖਿਚਵਾਈਆਂ।

Show More

Related Articles

Leave a Reply

Your email address will not be published. Required fields are marked *

Close