Canada

ਨਵਾਂ ਫੈਡਰਲ ਡੈਂਟਲ ਇੰਸ਼ੋਰੈਂਸ ਪਲੈਨ 2024 ਵਿੱਚ ਲਾਗੂ ਹੋਵੇਗਾ

ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵਾਂ ਫੈਡਰਲ ਡੈਂਟਲ ਇੰਸ਼ੋਰੈਂਸ ਪਲੈਨ ਹੌਲੀ ਹੌਲੀ 2024 ਵਿੱਚ ਲਾਗੂ ਹੋਵੇਗਾ। ਇਸ ਦੇ ਪਹਿਲੇ ਕਲੇਮਜ਼ ਮਈ ਵਿੱਚ ਪ੍ਰੋਸੈੱਸ ਹੋਣੇ ਸ਼ੁਰੂ ਹੋਣਗੇ।
ਆਪਣਾ ਨਾਂ ਗੁਪਤ ਰੱਖਣ ਦੀ ਸੂਰਤ ਵਿੱਚ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਆਖਿਆ ਕਿ 13 ਬਿਲੀਅਨ ਡਾਲਰ ਦੇ ਇਸ ਪ੍ਰੋਗਰਾਮ ਦੇ ਵੇਰਵੇ ਸੋਮਵਾਰ ਸਵੇਰੇ ਪ੍ਰੈੱਸ ਕਾਨਫਰੰਸ ਵਿੱਚ ਐਲਾਨੇ ਜਾਣ ਦੀ ਸੰਭਾਵਨਾ ਹੈ।ਇਹ ਇੰਸ਼ੋਰੈਂਸ ਪਲੈਨ ਲਿਬਰਲਾਂ ਤੇ ਐਨਡੀਪੀ ਦਰਮਿਆਨ ਹੋਏ ਸਪਲਾਈ ਐਂਡ ਕੌਨਫੀਡੈਂਸ ਡੀਲ ਦੀ ਪਹਿਲੀ ਸ਼ਰਤ ਹੈ। ਇਸ ਡੀਲ ਵਿੱਚ ਅਜਿਹਾ ਪਲੈਨ ਤਿਆਰ ਕਰਨ ਦੀ ਮੰਗ ਕੀਤੀ ਗਈ ਜਿਸ ਤਹਿਤ ਘੱਟ ਤੇ ਦਰਮਿਆਨੀ ਆਮਦਨ ਵਾਲੇ ਕੈਨੇਡੀਅਨਜ਼ ਨੂੰ ਪ੍ਰਾਈਵੇਟ ਇੰਸ਼ੋਰੈਂਸ ਤੋਂ ਬਿਨਾਂ ਡੈਂਟਲ ਫਾਇਦੇ ਮਿਲ ਸਕਣ।
ਇਸ ਸਬੰਧੀ ਅਰਜ਼ੀਆਂ ਅਗਲੇ ਹਫਤੇ ਤੋਂ ਖੁੱਲ੍ਹਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਸੱਭ ਤੋਂ ਪਹਿਲਾਂ 87 ਸਾਲਾਂ ਤੋਂ ਵੱਧ ਦੇ ਬਜੁ਼ਰਗਾਂ ਨੂੰ ਫਾਇਦਾ ਹੋਵੇਗਾ ਪਰ ਉਨ੍ਹਾਂ ਵੱਲੋਂ ਕਲੇਮ ਦੇ ਫਾਇਦੇ ਹਾਸਲ ਕਰਨ ਵਿੱਚ ਕਈ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਫਿਰ ਹੌਲੀ ਹੌਲੀ ਇਸ ਪ੍ਰੋਗਰਾਮ ਵਿੱਚ ਸਾਰੇ ਬਜ਼ੁਰਗਾਂ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਅਪਾਹਜ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close