National

ਦਿੱਲੀ ਵਿਚ ਕਰੋਨਾ ਦੇ ਹਾਲਾਤ ਬੇਕਾਬੂ, 24 ਘੰਟਿਆਂ ’ਚ 17 ਹਜ਼ਾਰ ਲੋਕ ਕਰੋਨਾ ਦੀ ਲਪੇਟ ’ਚ

ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ। ਰਾਤ ਦੇ ਕਰੀਬ 9 ਵਜੇ ਜਾਰੀ ਅੰਕੜਿਆਂ ਮੁਤਾਬਕ ਦਿੱਲੀ ਦੇ ਪਿਛਲੇ 24 ਘੰਟਿਆਂ ‘ਚ 17,282 ਲੋਕ ਇਨਫੈਕਟਡ ਹੋਏ ਹਨ। ਇਹ ਸੰਖਿਆਂ ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਇਕ ਦਿਨ ‘ਚ ਹੋਇਆ ਸਰਵੋਤਮ ਵਾਧਾ ਹੈ।

ਸਿਹਤ ਵਿਭਾਗ ਦੇ ਮੁਤਾਬਕ 24 ਘੰਟੇ ‘ਚ 104 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਕੁੱਲ ਸੰਖਿਆਂ 11,540 ਹੋ ਗਈ ਹੈ। ਉੱਥੇ ਹੀ ਸ਼ਹਿਰ ‘ਚ ਹੁਣ ਤਕ 7,67,438 ਲੋਕ ਇਨਫੈਕਟਡ ਹੋਏ ਹਨ ਤੇ 7,05,162 ਲੋਕ ਇਫੈਕਸ਼ਨ ਤੋਂ ਉੱਭਰ ਚੁੱਕੇ ਹਨ।

ਮੰਗਲਵਾਰ 13,468 ਨਵੇਂ ਮਾਮਲੇ ਆਏ ਸਨ ਤੇ 81 ਮਰੀਜ਼ਾਂ ਦੀ ਮੌਤ ਹੋ ਗਈ ਸੀ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਰਾਸ਼ਟਰੀ ਰਾਜਧਾਨੀ ‘ਚ ਕੋਰੋਨਾ ਦੀ ਚੌਥੀ ਵੇਵ ਹੈ। ਕੋਰੋਨਾ ਦੀ ਰਫਤਾਰ ਰੋਕਣ ਲਈ ਸਭ ਤੋਂ ਜ਼ਰੂਰੀ ਹੈ ਕਿ ਲੋਕ ਕੋਵਿਡ ਗਾਈਡਲਾਈਨਜ਼ ਫੌਲੋ ਕਰਨ।

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਬੈਠਕ ਬੁਲਾਈ ਹੈ। ਮੁੱਖ ਮੰਤਰੀ ਦਫਤਰ ਨੇ ਟਵੀਟ ਕਰਕੇ ਕਿਹਾ, ‘ਦਿੱਲੀ ‘ਚ ਵਧਦੇ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਮੁੱਖ ਮੰਤਰੀ ਕੱਲ੍ਹ ਸਵੇਰੇ 11 ਵਜੇ ਉਪਰਾਜਪਾਲ ਨਾਲ ਸਮੀਖਿਆ ਬੈਠਕ ਤਹਿਤ ਚਰਚਾ ਕਰਨਗੇ। 12 ਵਜੇ ਸਿਹਤ ਮੰਤਰੀ, ਮੁੱਖ ਸਕੱਤਰ ਤੇ ਸੀਨੀਅਰ ਅਧਿਕਾਰੀਆਂ ਨਾਲ ਵੀ ਕੋਰੋਨਾ ਦੀ ਸਥਿਤੀ ‘ਤੇ ਬੈਠਕ ਹੋਵੇਗੀ।’

ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚ ਕੇਂਦਰ ਸਰਕਾਰ ਨੇ ਸੀਬੀਐਸਈ ਦੀ 10ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਜਦਕਿ 12ਵੀਂ ਦੀ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਬੋਰਡ ਪ੍ਰੀਖਿਆ ਰੱਦ ਕੀਤਾ ਜਾਣਾ ਵਿਦਿਆਰਥੀਆਂ ਤੇ ਮਾਤਾ-ਪਿਤਾ ਲਈ ਵੱਡੀ ਰਾਹਤ ਦੀ ਗੱਲ ਹੈ।

Show More

Related Articles

Leave a Reply

Your email address will not be published. Required fields are marked *

Close