Canada

ਮਾਰਚ ਵਿਚ ਮੌਡਰਨਾ ਕੰਪਨੀ ਕੋਵਿਡ-19 ਦੀਆਂ 1.3 ਮਿਲੀਅਨ ਡੋਜ਼ਾਂ ਕੈਨੇਡਾ ਭੇਜੇਗੀ : ਅਨੀਤਾ ਆਨੰਦ

ਐਡਮਿੰਟਨ (ਦੇਸ ਪੰਜਾਬ ਟਾਈਮਜ਼)-  ਮੌਡਰਨਾ ਦੀ ਕੋਵਿਡ-19 ਵੈਕਸੀਨ ਦੀ ਅਗਲੇ ਮਹੀਨੇ ਕਿੰਨੀ ਖੇਪ ਆਵੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਮਾਰਚ ਵਿੱਚ ਕੰਪਨੀ ਵੱਲੋਂ 1·3 ਮਿਲੀਅਨ ਡੋਜ਼ਾਂ ਕੈਨੇਡਾ ਭੇਜੀਆਂ ਜਾਣਗੀਆਂ।
ਪਿਛਲੀਆਂ ਕੁੱਝ ਡਲਿਵਰੀਜ਼ ਵਿੱਚ ਮੌਡਰਨਾ ਵੱਲੋਂ ਨਿੱਕੀ ਖੇਪ ਭੇਜੀ ਗਈ ਸੀ।ਮੌਡਰਨਾ ਮਾਰਚ ਦੇ ਅੰਤ ਤੱਕ ਕੈਨੇਡਾ ਨੂੰ ਕੋਵਿਡ-19 ਦੀਆਂ ਦੋ ਮਿਲੀਅਨ ਡੋਜ਼ਾਂ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਫੈਡਰਲ ਸਰਕਾਰ ਨੂੰ ਅਗਲੇ ਮਹੀਨੇ ਤੱਕ ਅੱਧੀ ਤੋਂ ਵੱਧ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ। ਆਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਡੇ ਹਿਸਾਬ ਨਾਲ ਮਾਰਚ ਦੇ ਅੰਤ ਤੋਂ ਪਹਿਲਾਂ ਦੇ 22 ਫਰਵਰੀ ਤੋਂ ਬਾਅਦ ਸਾਨੂੰ ਦੋ ਹੋਰ ਖੇਪ ਕੰਪਨੀ ਵੱਲੋਂ ਭੇਜੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਮੌਡਰਨਾ ਤੋਂ ਸਾਨੂੰ 1·3 ਮਿਲੀਅਨ ਡੋਜ਼ਾਂ ਦੀ ਦਰਕਾਰ ਹੈ।
ਮੌਡਰਨਾ ਆਮ ਤੌਰ ਉੱਤੇ ਹਰੇਕ ਤਿੰਨ ਹਫਤੇ ਵਿੱਚ ਇੱਕ ਵਾਰੀ ਕੈਨੇਡਾ ਨੂੰ ਵੈਕਸੀਨ ਸਪਲਾਈ ਕਰਦੀ ਹੈ। ਅਪਰੈਲ ਤੇ ਜੂਨ ਦਰਮਿਆਨ ਫਾਈਜ਼ਰ ਤੇ ਮੌਡਰਨਾ ਵੱਲੋਂ 23 ਮਿਲੀਅਨ ਸ਼ੌਟਸ ਕੈਨੇਡਾ ਨੂੰ ਦੇਣ ਦਾ ਇਰਾਦਾ ਹੈ।

Show More

Related Articles

Leave a Reply

Your email address will not be published. Required fields are marked *

Close