Canada

ਸ਼ਰਮਸਾਰ ਘਟਨਾ : ਵਰਚੁਅਲ ਮੀਟਿੰਗ ਦੌਰਾਨ ਲਿਬਰਲ ਪਾਰਟੀ ਦਾ ਐਮਪੀ ਬਿਨਾ ਕੱਪੜਿਆਂ ਦੇ ਹੀ ਕੈਮਰੇ ਅੱਗੇ ਆਇਆ

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਕੈਨੇਡਾ ’ਚ ਸਭ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਵਾਪਰੀ ਹੈ, ਜਿੱਥੇ ਕਿ ਹਾਊਸ ਆਫ਼ ਕਾਮਨਜ਼ ਦੀ ਕੋਰੋਨਾ ਕਾਰਨ ਵਰਚੁਅਲ ਢੰਗ ਨਾਲ ਚੱਲ ਰਹੀ ਮੀਟਿੰਗ ਦੌਰਾਨ ਲਿਬਰਲ ਪਾਰਟੀ ਦਾ ਇੱਕ ਐਮਪੀ ਬਿਨਾ ਕੱਪੜਿਆਂ ਦੇ ਹੀ ਕੈਮਰੇ ਅੱਗੇ ਆ ਗਿਆ। ਪੋਂਟੀਏਕ ਦੇ ਕਿਊਬਿਕ ਜ਼ਿਲ੍ਹੇ ਦੀ 2015 ਤੋਂ ਨੁਮਾਇੰਦਗੀ ਕਰਦਾ ਆ ਰਿਹਾ ਵਿਲੀਅਮ ਅਮੋਸ ਆਪਣੇ ਸਾਥੀ ਸੰਸਦ ਮੈਂਬਰਾਂ ਦੀ ਸਕਰੀਨ ’ਤੇ ਬਿਲਕੁਲ ਨੰਗਾ ਦਿਖਾਈ ਦਿੱਤਾ।
ਕੋਰੋਨਾ ਮਹਾਂਮਾਰੀ ਕਾਰਨ ਕਈ ਕੈਨੇਡੀਅਨ ਸੰਸਦ ਮੈਂਬਰ ਵੀਡੀਓ ਕਾਨਫਰੰਸ ਰਾਹੀਂ ਸੰਸਦੀ ਸੈਸ਼ਨਾਂ ਵਿੱਚ ਹਿੱਸਾ ਲੈ ਰਹੇ ਹਨ। ਦਿ ਕੈਨੇਡੀਅਨ ਪ੍ਰੈਸ ਨੂੰ ਪ੍ਰਾਪਤ ਇੱਕ ਸਕ੍ਰੀਨਸ਼ਾਟ ਵਿੱਚ ਵਿਲੀਅਮ ਅਮੋਸ ਇੱਕ ਡੈਸਕ ਦੇ ਪਿੱਛੇ ਖੜ੍ਹਾ ਦਿਖਾਈ ਦੇ ਰਿਹਾ ਹੈ, ਜਿਸ ਨੇ ਆਪਣੇ ਗੁਪਤ ਅੰਗ ਇੱਕ ਮੋਬਾਇਲ ਨਾਲ ਢਕੇ ਹੋਏ ਹਨ। ਮੁੱਦਾ ਉਠਣ ਮਗਰੋਂ ਵਿਲੀਅਮ ਨੇ ਇਸ ਘਟਨਾ ਲਈ ਮਾਫ਼ੀ ਮੰਗ ਲਈ ਹੈ। ਉਸ ਨੇ ਈਮੇਲ ਰਾਹੀਂ ਦਿੱਤੇ ਗਏ ਬਿਆਨ ਵਿੱਚ ਕਿਹਾ ਕਿ ਉਸ ਕੋਲੋਂ ਇਹ ਗ਼ਲਤੀ ਤਦ ਹੋਈ, ਜਦੋਂ ਉਹ ਜੌਗਿੰਗ ਤੋਂ ਪਰਤਣ ਬਾਅਦ ਆਪਣੇ ਕੱਪੜੇ ਬਦਲ ਰਿਹਾ ਸੀ। ਇਸੇ ਦੌਰਾਨ ਉਸ ਕੋਲੋਂ ਗਲਤੀ ਨਾਲ ਕੈਮਰਾ ਆਨ ਹੋ ਗਿਆ।

Show More

Related Articles

Leave a Reply

Your email address will not be published. Required fields are marked *

Close