International

ਮਾਸਟਕ ਸ਼ੈੱਫ ਦੇ ਫਾਈਨਲਿਸਟ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ 24 ਸਾਲ ਦੀ ਸਜ਼ਾ

ਕੈਨਬਰਾ,: ਮਸ਼ਹੂਰ ਕੁਕਿੰਗ ਸ਼ੋਅ ਮਾਸਟਰ ਸ਼ੈੱਫ ਆਸਟ੍ਰੇਲੀਆ ਦੇ ਪ੍ਰਤੀਯੋਗੀ ਪਾਲ ਡਗਲਸ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਪਾਲ ਡਗਲਸ ਨੂੰ 24 ਸਾਲ ਦੀ ਸਜ਼ਾ ਸੁਣਾਈ ਹੈ। ਪੌਲ ‘ਤੇ 10 ਸਾਲਾਂ ਤੋਂ ਵੱਧ ਸਮੇਂ ਦੌਰਾਨ 43 ਵਾਰ 11 ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਸਿਡਨੀ ਡਾਊਨਿੰਗ ਸੈਂਟਰ ਦੀ ਜ਼ਿਲ੍ਹਾ ਜੱਜ ਸਾਰਾਹ ਹਿਊਗੇਟ ਨੇ ਵੀਰਵਾਰ ਨੂੰ ਪੌਲ ਨੂੰ ਸਜ਼ਾ ਸੁਣਾਈ।
ਪਾਲ ਨੂੰ ਸਾਲ 2019 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸਦੀ ਗ੍ਰਿਫ਼ਤਾਰੀ ਤੋਂ ਬਾਅਦ 4 ਸਾਲ ਤੱਕ ਮੁਕੱਦਮਾ ਚੱਲਦਾ ਰਿਹਾ। ਪੌਲ ‘ਤੇ ਇਹ ਦੋਸ਼ ਹੈ ਕਿ ਸਿਡਨੀ ਸਾਊਥਵੈਸਟ ‘ਚ ਤੈਰਾਕੀ ਕੋਚ ਰਹਿੰਦੇ ਹੋਏ ਉਸ ਨੇ ਇਹ ਅਪਰਾਧ ਕੀਤੇ। ਜਾਂਚ ‘ਚ ਸਾਹਮਣੇ ਆਇਆ ਕਿ ਪਾਲ ਨੇ 1996 ਤੋਂ 2009 ਤੱਕ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ। ਜੱਜ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਨੇ ਤੈਰਾਕੀ ਕੋਚ ਹੁੰਦਿਆਂ ਬੱਚਿਆਂ ‘ਚ ਅਜਿਹਾ ਮਾਹੌਲ ਪੈਦਾ ਕੀਤਾ, ਜਿਸ ‘ਚ ਉਹ ਖੁੱਲ੍ਹ ਕੇ ਜਿਨਸੀ ਸ਼ੋਸ਼ਣ ਬਾਰੇ ਗੱਲ ਕਰਦਾ ਸੀ ਅਤੇ ਬੱਚਿਆਂ ਨਾਲ ਮਜ਼ਾਕ ਕਰਦਾ ਸੀ। ਇਸ ਤੋਂ ਇਲਾਵਾ ਉਸ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਆਪਣੀ ਗੱਲ ਨਾਲ ਇਸ ਤਰ੍ਹਾਂ ਫਸਾਇਆ ਕਿ ਉਸ ਦਾ ਜੁਰਮ 10 ਸਾਲ ਤੋਂ ਵੱਧ ਸਮੇਂ ਤੱਕ ਲੁਕਿਆ ਰਿਹਾ। ਪਾਲ ‘ਤੇ 10 ਸਾਲ ਤੱਕ ਦੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ।

Show More

Related Articles

Leave a Reply

Your email address will not be published. Required fields are marked *

Close